ਐਮਾਜ਼ੋਨ ਤੋਂ ਮੁੰਡਿਆਂ ਨੇ ਮੰਗਵਾਈ ਟੇਬਲ, ਅਗਲਿਆਂ ਨੇ ਭੇਜ ਦਿੱਤੀ ਸਾਬਣ ਦੀ ਟਿੱਕੀ ਵੇਖੋ ਵੀਡੀਓ

Uncategorized

ਅੱਜਕੱਲ੍ਹ ਡਿਜੀਟਲ ਜ਼ਮਾਨਾ ਹੈ ਅਤੇ ਇਸ ਜ਼ਮਾਨੇ ਵਿੱਚ ਲੋਕ ਬਾਜ਼ਾਰਾਂ ਵਿੱਚ ਜਾ ਕੇ ਖਰੀਦਦਾਰੀ ਕਰਨਾ ਪਸੰਦ ਨਹੀਂ ਕਰਦੇ,ਬਲਕਿ ਉਹ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਅਤੇ ਇਨ੍ਹਾਂ ਪਲੇਟਫਾਰਮ ਦੇ ੳੁੱਤੇ ਆਪਣੇ ਆਰਡਰ ਪਾਉਂਦੇ ਹਨ। ਜਿਸ ਤੋਂ ਬਾਅਦ ਇੱਕ ਡਿਲਿਵਰੀ ਦੀ ਮਿਤੀ ਦਿੱਤੀ ਜਾਂਦੀ ਹੈ, ਉਸ ਮਿਤੀ ਉੱਤੇ ਉਹ ਆਰਡਰ ਪੂਰਾ ਕੀਤਾ ਜਾਂਦਾ ਹੈ ਅਤੇ ਕਸਟਮਰ ਵੱਲੋਂ ਆਨਲਾਈਨ ਪੇਮੈਂਟ ਕਰ ਦਿੱਤੀ ਜਾਂਦੀ ਹੈ।ਪਰ ਇਸ ਦੌਰਾਨ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਕੁਝ ਹੋਰ ਆਰਡਰ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਘਰ ਵਿੱਚ ਭੇਜਿਆ ਜਾਂਦਾ ਹੈ,ਉਹ ਕੋਈ ਹੋਰ ਚੀਜ਼ ਹੁੰਦੀ ਹੈ।ਇਸੇ ਤਰ੍ਹਾਂ ਨਾਲ ਇਕ ਨੌਜਵਾਨ ਲੜਕੇ ਨਾਲ ਹੋਇਆ ਹੈ,ਜਿਥੇ ਕਿ ਉਸ ਨੇ ਲੈਪਟਾਪ ਟੇਬਲ

ਆਰਡਰ ਕੀਤਾ ਸੀ ਪਰ ਉਸ ਨੂੰ ਉਸ ਲੈਪਟੋਪ ਟੇਬਲ ਦੀ ਥਾਂ ਤੇ ਇਕ ਸਾਬਣ ਦੀ ਟਿੱਕੀ ਮਿਲੀ।ਜਿਸ ਤੋਂ ਬਾਅਦ ਉਸ ਨੇ ਇਸ ਸਾਬਣ ਵਾਲੀ ਟਿੱਕੀ ਦੇ ਬਾਕਸ ਨੂੰ ਖੋਲ੍ਹਦੇ ਹੋਏ,ਇਕ ਵੀਡੀਓ ਵੀ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ ਗਿਆ।ਜਿਸ ਸਮੇਂ ਇਹ ਨੌਜਵਾਨ ਦੱਸ ਰਿਹਾ ਸੀ ਇਸ ਨੇ ਲੈਪਟਾਪ ਟੇਬਲ ਆਰਡਰ ਕੀਤਾ ਸੀ, ਪਰ ਇਸ ਨੂੰ ਐਮਾਜ਼ੋਨ ਤੋਂ ਇਸ ਸਾਬਣ ਦੀ ਟਿੱਕੀ ਮਿਲੀ ਹੈ।ਜਿਸ ਤੋਂ ਬਾਅਦ ਇਸ ਵਿਅਕਤੀ ਨੇ ਐਮਾਜ਼ੋਨ ਦੀ ਕਸਟਮਰ ਕੇਅਰ ਨੂੰ ਫੋਨ ਲਗਾਇਆ ਅਤੇ ਆਪਣੀ ਸਮੱਸਿਆ ਦੱਸੀ,ਜਿਸ ਤੋਂ ਬਾਅਦ

ਐਮਾਜ਼ੋਨ ਕਸਟਮਰ ਕੇਅਰ ਨੇ ਇਨ੍ਹਾਂ ਨੂੰ ਕਿਹਾ ਕਿ ਗ਼ਲਤੀ ਨਾਲ ਇਹ ਆਰਡਰ ਉਨ੍ਹਾਂ ਕੋਲ ਪਹੁੰਚ ਗਿਆ ਹੋਵੇਗਾ ਅਤੇ ਉਹ ਇਸ ਗਲਤੀ ਦਾ ਸੁਧਾਰ ਕਰ ਦੇਣਗੇ।ਸੋ ਇਸ ਵਿਅਕਤੀ ਨੇ ਇਕ ਪੱਤਰਕਾਰ ਨਾਲ ਗੱਲਬਾਤ ਕਰਨਾ ਦੌਰਾਨ ਦੱਸਿਆ ਕਿ ਜੋ ਆਰਡਰ ਨੰਬਰ ਇਸ ਨੇ ਪਹਿਲਾਂ ਦਿੱਤਾ ਸੀ, ਉਸੇ ਆਰਡਰ ਨੰਬਰ ਤੇ ਇਸ ਦੇ ਘਰ ਉਹ ਸਾਬਣ ਦੀ ਟਿੱਕੀ ਆਈ।ਜਿਸ ਤੋਂ ਬਾਅਦ ਇਸ ਵਿਅਕਤੀ ਨੇ ਇਹ ਜ਼ਰੂਰੀ ਸਮਝਿਆ ਕਿ ਇਹ ਖ਼ਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ।ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ।ਬਹੁਤ ਵਾਰ ਆਨਲਾਈਨ ਆਰਡਰ ਦੇਣ

ਵਾਲਿਆਂ ਤੋਂ ਗਲਤੀ ਹੋ ਜਾਂਦੀ ਹੈ ਅਤੇ ਕਈ ਵਾਰ ਆਰਡਰ ਭੇਜਣ ਵਾਲਿਆਂ ਤੋਂ ਹੋ ਜਾਂਦੀ ਹੈ।ਪਰ ਬਾਅਦ ਵਿੱਚ ਕੰਪਨੀਆਂ ਆਪਣੀ ਗ਼ਲਤੀ ਨੂੰ ਮੰਨ ਲੈਂਦੀਆਂ ਹਨ ਅਤੇ ਉਹ ਆਪਣੇ ਕਸਟਮਰ ਨੂੰ ਕਦੇ ਨਿਰਾਸ਼ ਨਹੀਂ ਹੋਣ ਦਿੰਦੀਆਂ ਅਤੇ ਉਸ ਕਸਟਮਰ ਦੇ ਸਹੀ ਆਰਡਰ ਨੂੰ ਦੁਬਾਰਾ ਤੋਂ ਪਹੁੰਚਾਇਆ ਜਾਂਦਾ ਹੈ।

Leave a Reply

Your email address will not be published. Required fields are marked *