ਬੋਲੀਆਂ ਪਾ ਕੇ ਰਾਤੋ ਰਾਤ ਸਟਾਰ ਬਣੀ ਇਸ ਬੱਚੀ ਦੀ ਵੇਖੋ ਇੰਟਰਵਿਊ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਲੋਕ ਆਪਣਾ ਨਾਮ ਕਮਾ ਰਹੇ ਹਨ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਲੋਕ ਵੀ ਸੋਸ਼ਲ ਮੀਡੀਆ ਉੱਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਜਿਨ੍ਹਾਂ ਵਿੱਚੋਂ ਅਸਲੀਅਤ ਵਿੱਚ ਕੋਈ ਕਲਾ ਹੁੰਦੀ ਹੈ। ਅਜਿਹੇ ਲੋਕ ਦੁਨੀਆ ਦੀ ਨਜ਼ਰਾਂ ਵਿਚ ਆ ਜਾਂਦੇ ਹਨ ਅਤੇ ਲੋਕ ਉਨ੍ਹਾਂ ਦੀਆਂ ਵੀਡੀਓਜ਼ ਨੂੰ ਪਸੰਦ ਵੀ ਕਰਦੇ ਹਨ।ਇਸੇ ਤਰ੍ਹਾਂ ਛੋਟੀ ਉਮਰ ਦੀ ਕਰਿਸਠਾ ਕੌਸ਼ਿਕ,ਜਿਸ ਲੜਕੀ ਨੂੰ ਸੋਸ਼ਲ ਮੀਡੀਆ ਉੱਤੇ ਕ੍ਰਿਸਠਾ ਕੇ ਇਨਾਮ ਨਾਲ ਜਾਣਿਆ ਜਾਂਦਾ ਹੈ ਉਹ ਬਹੁਤ ਸੋਣੀਆ ਬੋਲੀਆਂ ਪਾਉਂਦੀ ਹੈ। ਇਸ ਤੋਂ ਇਲਾਵਾ ਗਿੱਧਾ ਵੀ ਕਰਕੇ ਦਿਖਾਉਂਦੀ ਹੈ।ਜਿਸ ਕਾਰਨ ਲੋਕ ਉਨ੍ਹਾਂ ਦੀ ਮਾਸੂਮੀਅਤ ਅਤੇ

ਉਨ੍ਹਾਂ ਦੀ ਕਲਾ ਨੂੰ ਦੇਖ ਕੇ ਉਨ੍ਹਾਂ ਦੇ ਮੁਰੀਦ ਹੋ ਰਹੇ ਹਨ ਬਹੁਤ ਵੱਡੇ ਪੱਧਰ ਤੇ ਲੋਕ ਉਨ੍ਹਾਂ ਨੂੰ ਦੇਖਦੇ ਹਨ।ਸੋਸ਼ਲ ਮੀਡੀਆ ਦੇ ਹਰ ਇਕ ਪਲੇਟਫਾਰਮ ਉੱਤੇ ਉਨ੍ਹਾਂ ਦੀਆਂ ਵੀਡਿਓਜ਼ ਦੇਖੀਆਂ ਜਾਂਦੀਆਂ ਹਨ ਅਤੇ ਲੋਕ ਉਨ੍ਹਾਂ ਦੀਆਂ ਵੀਡੀਓਜ਼ ਨੂੰ ਬਹੁਤਾ ਪਸੰਦ ਵੀ ਕਰਦੇ ਹਨ।ਕਰਿਸਠਾ ਕੇ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਸਾਲ ਦੀ ਉਮਰ ਤੋਂ ਹੀ ਨੱਚਣਾ ਗਾਉਣਾ ਪਸੰਦ ਸੀ।ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀਆਂ ਮਾਸੀਆਂ,ਨਾਨੀ, ਦਾਦੀ ਅਤੇ ਉਨ੍ਹਾਂ ਦੀ ਮੰਮੀ ਸਾਰੇ ਹੀ ਗਿੱਧਾ ਪਾਉਂਦੇ ਹਨ ਅਤੇ ਜਦੋਂ ਵੀ ਕੋਈ ਘਰ ਵਿਚ ਫੰਕਸ਼ਨ ਹੁੰਦਾ ਹੈ ਤਾਂ ਸਾਰੇ ਉਸ ਸਮੇਂ

ਬਹੁਤ ਹੀ ਜ਼ਿਆਦਾ ਨੱਚਦੇ ਟੱਪਦੇ ਹਨ। ਜਿਸ ਕਾਰਨ ਉਸ ਨੂੰ ਵੀ ਇਹ ਸਭ ਵਧੀਆ ਲੱਗਿਆ ਅਤੇ ਉਸ ਨੇ ਵੀ ਬੋਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸ ਦਈਏ ਕਿ ਇਹ ਬੱਚੀ ਸੋਸ਼ਲ ਮੀਡੀਆ ਉੱਤੇ ਨਵੇਂ ਨਵੇਂ ਸੂਟ ਪਾ ਕੇ ਅਤੇ ਗੁੱਤ ਚ ਪਰਾਂਦਾ ਪਾ ਕੇ ਵੀਡੀਓ ਤਿਆਰ ਕਰਦੀ ਹੈ ਅਤੇ ਲੋਕ ਇਸ ਦੇ ਕੱਪੜਿਆਂ ਅਤੇ ਇਸ ਦੀ ਕਲਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ।ਇਸ ਬੱਚੀ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਹ ਕਿਸੇ ਸੀਰੀਅਲ ਵਿੱਚ ਵੀ ਕੰਮ ਕਰੇਗੀ ਅਤੇ ਗੀਤਾਂ ਦੇ ਨਾਲ ਨਾਲ ਇਹ ਇੱਕ ਫ਼ਿਲਮ ਵਿੱਚ ਵੀ ਕੰਮ

ਕਰੇਗੀ।ਸੋ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈਕਿ ਇਸ ਬੱਚੀ ਨੇ ਅੱਜਕੱਲ੍ਹ ਕਮਾਲ ਕਰ ਰੱਖਿਆ ਹੈ ਅਤੇ ਵੱਡੇ ਕਲਾਕਾਰ ਵੀ ਇਸ ਬੱਚੀ ਦੀ ਕਲਾ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਹ ਆਪਣੇ ਨਾਟਕਾਂ ਜਾਂ ਫ਼ਿਲਮਾਂ ਦੇ ਵਿੱਚ ਇਸ ਬੱਚੀ ਦਾ ਕੰਮ ਦਰਸਾਉਣਾ ਚਾਹੁੰਦੇ ਹਨ।

Leave a Reply

Your email address will not be published. Required fields are marked *