ਸਾਰੀ ਰਾਤ ਨਹੀਂ ਆਈ ਲਾਈਟ ਤਾਂ ਪੰਜ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਕਰ ਦਿੱਤਾ ਚੱਕਾ ਜਾਮ

Uncategorized

ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੋਟਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਸ ਸਮੇਂ ਪੰਜਾਬ ਵਿੱਚ ਚੌਵੀ ਘੰਟੇ ਬਿਜਲੀ ਦਿੱਤੀ ਜਾਇਆ ਕਰੇਗੀ।ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਹੋਏ,ਦੂਸਰੇ ਵਾਅਦੇ ਝੂਠੇ ਨਿਕਲੇ।ਉਸ ਤਰੀਕੇ ਨਾਲ ਇਹ ਵਾਅਦਾ ਵੀ ਬਿਲਕੁਲ ਝੂਠਾ ਹੈ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਚੌਵੀ ਘੰਟੇ ਨਹੀਂ,ਬਲਕਿ ਚਾਰ ਘੰਟੇ ਬਿਜਲੀ ਆਉਂਦੀ ਹੈ।ਜਿਸ ਕਾਰਨ ਗੁਰਦਾਸਪੁਰ ਦੇ ਕਰੀਬ ਪੰਜ ਪਿੰਡਾਂ ਨੇ ਇਕੱਠੇ ਹੋ ਕੇ ਸੜਕ ਤੇ ਚੱਕਾ ਜਾਮ ਕਰ ਦਿੱਤਾ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ

ਤੱਕ ਉਨ੍ਹਾਂ ਦੀ ਗੱਲ ਕਿਸੇ ਵੱਡੇ ਅਧਿਕਾਰੀ ਕੋਲੋਂ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਨਹੀਂ ਨਿਕਲਦਾ ਤਾਂ ਉਸ ਸਮੇਂ ਤਕ ਉਹ ਇਹ ਧਰਨਾ ਨਹੀਂ ਚੁੱਕਣਗੇ। ਗੁੱਸੇ ਵਿੱਚ ਆਏ ਹੋਏ ਇਨ੍ਹਾਂ ਲੋਕਾਂ ਨੇ ਕਿਹਾ ਕਿ ਤਿੱਬੜ ਵਿੱਚ ਜੋ ਜੇਈ ਹੈ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ।ਜਦੋਂ ਸਾਰੀ ਸਾਰੀ ਰਾਤ ਲਾਈਟ ਨਹੀਂ ਆਉਂਦੀ ਤਾਂ ਜਦੋਂ ਲੋਕ ਜੇਈ ਨੂੰ ਫੋਨ ਲਗਾ ਕੇ ਇਸ ਦਾ ਕਾਰਨ ਪੁੱਛਣਾ ਚਾਹੁੰਦੇ ਹਨ ਤਾਂ ਕਈ ਵਾਰ ਕਿਸੇ ਵੱਲੋਂ ਫੋਨ ਚੁੱਕਿਆ ਹੀ ਨਹੀਂ ਚਾਹੁੰਦਾ।ਜੇਕਰ ਕੋਈ ਚੁੱਕਦਾ ਹੈ ਤਾਂ ਅੱਗਿਓਂ ਕਿਸੇ ਵੱਲੋਂ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਾਂਦੀ।ਇਨ੍ਹਾਂ ਲੋਕਾਂ ਦਾ

ਕਹਿਣਾ ਹੈ ਕਿ ਇਨ੍ਹਾਂ ਦੇ ਬੱਚੇ ਸਾਰੀ ਸਾਰੀ ਰਾਤ ਰੋਂਦੇ ਰਹਿੰਦੇ ਹਨ, ਕਿਉਂਕਿ ਜਦੋਂ ਬਿਜਲੀ ਨਹੀਂ ਆਉਂਦੀ ਤਾਂ ਉਸ ਸਮੇਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।ਬਹੁਤ ਸਾਰੇ ਘਰਾਂ ਵਿਚ ਮਰੀਜ਼ ਵੀ ਪਏ ਹਨ ਜਿਨ੍ਹਾਂ ਨੂੰ ਵੱਧ ਤਾਪਮਾਨ ਨਾਲ ਸਮੱਸਿਆ ਹੋ ਜਾਂਦੀ ਹੈ।ਸੋ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹੁਣ ਇਹ ਮੰਗ ਪੱਤਰ ਦੇਣ ਲਈ ਆਏ ਹਨ ਅਤੇ ਜਦੋਂ ਤੱਕ ਕੋਈ ਵੱਡਾ ਅਧਿਕਾਰੀ ਇਨ੍ਹਾਂ ਦੀ

ਸਮੱਸਿਆ ਦਾ ਹੱਲ ਨਹੀਂ ਕਰਦਾ, ਉਸ ਸਮੇਂ ਤੱਕ ਇਹ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।

Leave a Reply

Your email address will not be published. Required fields are marked *