ਭਾਈ ਮਾਝੀ ਨੇ ਸਾਹਮਣੇ ਬਿਠਾ ਕੇ ਬੀਬੀ ਜਗੀਰ ਕੌਰ ਨੂੰ ਬੇਅਦਬੀ ਮਾਮਲੇ ਬਾਰੇ ਕੀਤੇ ਤਿੱਖੇ ਸਵਾਲ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬਹੁਤ ਵਾਰ ਬੇਅਦਬੀ ਹੋ ਚੁੱਕੀ ਹੈ।ਪਰ ਫਿਰ ਵੀ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ।ਇੱਥੋਂ ਤੱਕ ਕਿ ਬਹੁਤ ਸਾਰੇ ਮਾਮਲੇ ਅਜਿਹੇ ਵੀ ਹਨ ਜਿੱਥੇ ਕਿ ਦੋਸ਼ੀ ਆਜ਼ਾਦ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਆਵਾਜ਼ ਨਹੀਂ ਉਠਾ ਰਿਹਾ।ਜੇ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ।ਜੇਕਰ ਦੇਖਿਆ ਜਾਵੇ ਤਾਂ ਇੱਥੇ ਸਿੱਖ ਪੰਥ ਦੀ ਰਾਖੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ,ਜਿਸ ਵਿੱਚ ਜਥੇਦਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੇਕਰ ਪੰਥ ਵਿੱਚ ਕੋਈ ਵੀ ਬੇਅਦਬੀ ਦਾ ਮਾਮਲਾ ਆਉਂਦਾ ਹੈ ਤਾਂ ਉਸ ਵਿਚ ਇਨਸਾਫ ਕਰਵਾ ਕੇ ਰਹਿਣ।ਪਰ ਅੱਜ ਤੱਕ ਬਹੁਤ

ਸਾਰੇ ਬੇਅਦਬੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਅਜਿਹੇ ਮਾਮਲਿਆਂ ਵਿੱਚ ਇਨਸਾਫ਼ ਕਰਵਾੲਿਅਾ ਜਾ ਸਕੇ।ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗਡ਼੍ਹ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿਚ ਇਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜ੍ਹੇ ਉੱਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ। ਇਸ ਬੇਅਦਬੀ ਦੇ ਮਾਮਲੇ ਨੂੰ ਕਾਫ਼ੀ ਦਿਨ ਹੋ ਚੁੱਕੇ ਹਨ।ਪਰ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਿੰਡ ਜੌਲੀਆਂ ਵਿੱਚ ਪਹੁੰਚੇ ਅਤੇ ਉਥੇ ਸਿੱਖ ਸੰਗਤਾਂ

ਨੇ ਉਨ੍ਹਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ।ਦੱਸ ਦਈਏ ਕਿ ਭਾਈ ਹਰਜਿੰਦਰ ਮਾਝੀ ਨੇ ਬੀਬੀ ਜਗੀਰ ਕੌਰ ਤੋਂ ਤਿੱਖੇ ਸਵਾਲ ਕੀਤੇ।ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਦੇ ਗੋਲਕ ਵਿੱਚੋਂ ਜੋ ਨੱਬੇ ਲੱਖ ਰੁਪਏ ਦੇ ਇਸ਼ਤਿਹਾਰ ਛਪੇ ਉਹਨਾਂ ਦੀ ਭਰਪਾਈ ਕੌਣ ਅਤੇ ਕਦੋਂ ਕਰੇਗਾ।ਉਨ੍ਹਾਂ ਨੇ ਮਲੇਰਕੋਟਲਾ ਵਿੱਚ ਹੋਏ ਇੱਕ ਸੌ ਅਠਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਅਤੇ ਪੋਥੀਆਂ ਦਾ ਮਾਮਲਾ ਵੀ ਛੇਡ਼ਿਆ। ਉਨ੍ਹਾਂ ਨੇ ਸਬੂਤ ਦਿਖਾਉਂਦੇ ਹੋਏ ਸਾਰੇ ਮਾਮਲਿਆਂ ਦੇ ਸੰਬੰਧੀ ਸਵਾਲ ਰੱਖੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਆਉਂਦੇ ਹਨ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਮੰਦਭਾਗੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਅਤੇ ਇਨਸਾਫ਼ ਕਰਵਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਦੱਸ ਦੇਈਏ ਕਿ

ਭਾਈ ਹਰਜਿੰਦਰ ਮਾਝੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਬੀਬੀ ਜਗੀਰ ਕੌਰ ਤੋਂ ਤਿੱਖੇ ਸਵਾਲ ਕੀਤੇ,ਪਰ ਇਸ ਦੌਰਾਨ ਬੀਬੀ ਜਗੀਰ ਕੌਰ ਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਆਇਆ।

Leave a Reply

Your email address will not be published. Required fields are marked *