ਚਪੜਾਸੀ ਕਰ ਰਿਹਾ ਸੀ ਘਰ ਵਿੱਚ ਇਹ ਗ਼ਲਤ ਕੰਮ, ਜਦੋਂ ਪੁਲਸ ਨੇ ਮਾਰੀ ਰੇਡ ਤਾਂ ਉੱਡ ਗਏ ਹੋਸ਼

Uncategorized

ਗੁਰਦਾਸਪੁਰ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ॥ਜਿੱਥੇ ਕਿ ਇਕ ਚਪੜਾਸੀ ਦੇ ਘਰ ਵਿਚ ਨਾਜਾਇਜ਼ ਸ਼ਰਾਬ ਮਿਲੀ।ਪੁਲਿਸ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿਚ ਇਕ ਚਪੜਾਸੀ ਹੈ ਜਿਸਦੀ ਇੱਕ ਆਲੀਸ਼ਾਨ ਕੋਠੀ ਹੈ ਅਤੇ ਉਹੋ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।ਇਸ ਲਈ ਪੁਲਸ ਮੁਲਾਜ਼ਮਾਂ ਵੱਲੋਂ ਇਕ ਫਰਜ਼ੀ ਗਾਹਕ ਭੇਜਿਆ ਗਿਆ,ਜਿਸ ਨੇ ਇਸ ਚਪੜਾਸੀ ਤੋਂ ਚਾਰ ਬੋਤਲਾਂ ਸ਼ਰਾਬ ਦੀਆਂ ਖ਼ਰੀਦੀਆਂ।ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਦਾ ਸ਼ੱਕ ਯਕੀਨ ਵਿੱਚ ਬਦਲਿਆ ਅਤੇ ਉਨ੍ਹਾਂ ਨੇ ਇਸ ਚਪੜਾਸੀ ਦੇ ਘਰ ਆ ਕੇ ਛਾਪੇਮਾਰੀ ਕੀਤੀ।ਛਾਪੇਮਾਰੀ ਕਰਨ ਦੌਰਾਨ

ਚਪੜਾਸੀ ਦੇ ਘਰ ਵਿੱਚ ਪਈਆਂ ਅਲਮਾਰੀਆਂ ਵਿੱਚ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਜਾਣਕਾਰੀ ਮੁਤਾਬਕ ਇਸ ਘਰ ਵਿੱਚ ਕਰੀਬ ਪੰਜਾਹ ਪੇਟੀਆਂ ਸ਼ਰਾਬ ਦੀਆਂ ਸਨ।ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਮਹਿੰਗੀ ਕੀਮਤ ਦੀ ਸ਼ਰਾਬ ਸੀ ਅਤੇ ਨਾਜਾਇਜ਼ ਤਰੀਕੇ ਨਾਲ ਵੇਚੀ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਚਪੜਾਸੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।ਪਰ ਮੌਕੇ ਤੇ ਚਪੜਾਸੀ ਭੱਜਣ ਵਿੱਚ ਫ਼ਰਾਰ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਉਸ ਚਪੜਾਸੀ ਦੇ ਪੁੱਤਰਾਂ ਨੂੰ ਹਿਰਾਸਤ

ਵਿੱਚ ਲਿਆ ਹੈ ਤਾਂ ਜੋ ਚਪੜਾਸੀ ਉਨ੍ਹਾਂ ਦੀ ਗ੍ਰਿਫਤ ਵਿੱਚ ਜਲਦੀ ਆ ਸਕੇ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਹੀ ਚਪੜਾਸੀ ਉਨ੍ਹਾਂ ਦੇ ਹੱਥ ਲੱਗਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਜਿਹੀ ਹੋਰ

ਸੂਚਨਾ ਮਿਲਦੀ ਹੈ ਤਾਂ ਉਨ੍ਹਾਂ ਵੱਲੋਂ ਬਹੁਤ ਸਾਰੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਸਕਦੀ ਹੈ ਤਾਂ ਜੋ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਵਾਲੇ ਲੋਕਾਂ ਨੂੰ ਫੜਿਆ ਜਾ ਸਕੇ।

Leave a Reply

Your email address will not be published. Required fields are marked *