ਰਾਤ ਨੂੰ ਉੱਠ ਕੇ ਸੜਕਾਂ ਤੇ ਆ ਗਏ ਲੋਕ ਪੱਤਰਕਾਰ ਨੇ ਲਗਾਇਆ ਵਿਧਾਇਕਾਂ ਨੂੰ ਫੋਨ, ਲੋਕਾਂ ਨੇ ਮਚਾ ਦਿੱਤਾ ਹੜਕੰਪ

Uncategorized

ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤਾ ਹੋਇਆ,ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਘਰਾਂ ਵਿੱਚ ਚੌਵੀ ਘੰਟੇ ਬਿਜਲੀ ਆਵੇਗੀ। ਪਰ ਅੱਜਕੱਲ੍ਹ ਬਿਜਲੀ ਦੇ ਜੋ ਹਾਲਾਤ ਹੋ ਚੁੱਕੇ ਹਨ, ਉਸ ਨਾਲ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਹੁਣ ਲੋਕ ਸੜਕਾਂ ਉੱਤੇ ਇਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਨ।ਬਹੁਤ ਸਾਰੀਆਂ ਖ਼ਬਰਾਂ ਅਜਿਹੀਆਂ ਸਾਹਮਣੇ ਆ ਚੁੱਕੀਆਂ

ਹਨ ਜਿੱਥੇ ਕਿ ਲੋਕ ਗਰਿੱਡ ਵਿਚ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਹਨ ਅਤੇ ਹੁਣ ਖ਼ਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ, ਜਿਥੇ ਕਿ ਲੋਕਾਂ ਨੇ ਰੂਪਨਗਰ ਦੀ ਪਾਵਰ ਕਲੋਨੀ ਵਿੱਚ ਪੈਂਦੇ ਇੱਕ ਚੌਕ ਨੂੰ ਜਾਮ ਕਰ ਦਿੱਤਾ। ਭਾਵ ਕਿ ਉੱਥੇ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਬਹੁਤ ਵੱਡਾ ਜਾਮ ਲੱਗ ਗਿਆ।ਦੱਸ ਦਈਏ ਕਿ ਇਸ ਚੌਕ ਉੱਤੇ ਵੱਡੀ ਮਾਤਰਾ ਵਿਚ ਲੋਕ ਇਕੱਠੇ ਹੋਏ ਜਿਨ੍ਹਾਂ ਵਿੱਚ ਬਹੁਤ ਜਗ੍ਹਾ ਰੋਸ ਦੇਖਣ ਨੂੰ ਮਿਲ ਰਿਹਾ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਘਰਾਂ ਵਿੱਚ ਰੋ ਰਹੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਏਸੀ ਕੰਮ ਵਾਲੇ ਕਮਰੇ

ਵਿਚ ਸੁੱਤਾ ਪਿਆ ਹੈ।ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਤਾਂ ਉਸ ਸਮੇਂ ਤਕ ਉਹ ਧਰਨਾ ਪ੍ਰਦਰਸ਼ਨ ਨਹੀਂ ਬੰਦ ਕਰਨਗੇ, ਭਾਵ ਉਹ ਉਸ ਸਮੇਂ ਤਕ ਇੱਥੇ ਬੈਠੇ ਰਹਿਣਗੇ। ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ।ਇਸ ਮੌਕੇ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਜਗਦੀਪ ਥਲੀ ਨੇ ਇੱਥੋਂ ਦੇ ਐਮ ਐਲ ਏ ਨੂੰ ਫੋਨ ਲਗਾਇਆ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਪੰਜ ਦੱਸ ਮਿੰਟਾਂ ਦੇ ਅੰਦਰ ਅੰਦਰ

ਬਿਜਲੀ ਆ ਜਾਵੇਗੀ। ਉਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜਦੋਂ ਐਮ ਐਲ ਏ ਗਰਿੱਡਾਂ ਵਾਲਿਆਂ ਨੂੰ ਫੋਨ ਲਗਾਉਂਦੇ ਹਨ ਤਾਂ ਤੁਰੰਤ ਉਨ੍ਹਾਂ ਵੱਲੋਂ ਚੁੱਕ ਲੈ ਜਾਂਦੇ ਹਨ, ਪਰ ਜਦੋਂ ਆਮ ਬੰਦਾ ਗਰਿੱਡ ਦੇ ਕਿਸੇ ਅਧਿਕਾਰੀ ਨੂੰ ਫੋਨ ਕਰਦਾ ਹੈ ਤਾਂ ਉਸ ਸਮੇਂ ਇਹ ਅਧਿਕਾਰੀ ਉਨ੍ਹਾਂ ਦਾ ਫੋਨ ਕਿਉਂ ਨਹੀਂ ਚੁੱਕਦੇ।

Leave a Reply

Your email address will not be published. Required fields are marked *