ਤਿੰਨ ਭੈਣ ਭਰਾ ਜਮਾਂਦਰੂ ਹੀ ਹਨ ਅੱਖਾਂ ਤੋਂ ਅਪਾਹਿਜ ,ਪਰ ਟੈਲੇਂਟ ਵੇਖ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਅੱਜਕੱਲ੍ਹ ਲੋਕ ਹਰ ਇੱਕ ਛੋਟੀ ਮੁਸ਼ਕਲ ਤੋਂ ਘਬਰਾ ਜਾਂਦੇ ਹਨ ਅਤੇ ਜ਼ਿੰਦਗੀ ਵਿੱਚ ਹਾਰ ਮੰਨ ਕੇ ਬੈਠ ਜਾਂਦੇ ਹਨ ਅਤੇ ਰੱਬ ਨੂੰ ਕੋਸਦੇ ਹਨ ਕਿ ਰੱਬ ਨੇ ਉਨ੍ਹਾਂ ਦੀ ਕਿਸਮਤ ਚੰਗੀ ਨਹੀਂ ਲਿਖੀ।ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਵਿੱਚ ਰੱਬ ਨੇ ਕੁਝ ਅਜਿਹੀ ਘਾਟ ਰੱਖੀ।ਜਿਸ ਨੂੰ ਉਮਰ ਭਰ ਪੂਰਾ ਨਹੀਂ ਕੀਤਾ ਜਾ ਸਕਦਾ।ਪਰ ਫਿਰ ਵੀ ਅਜਿਹੇ ਲੋਕਾਂ ਵਿਚ ਹੌਸਲਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ,ਜੋ ਕਿ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।ਜਿਹੜੇ ਲੋਕ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹਨ ਜਾਂ ਫਿਰ ਉਨ੍ਹਾਂ ਵਿੱਚ ਕੋਈ ਨਾ ਕੋਈ ਅਜਿਹੀ ਕਮੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕਰਦੇ ਹਨ।ਜਿਸ ਕਾਰਨ ਦੂਸਰੇ ਲੋਕਾਂ ਦੇ ਸਾਹਮਣੇ ਵੀ ਮਿਸਾਲ ਕਾਇਮ ਹੋ ਜਾਂਦੀ ਹੈ।ਇਸੇ

ਤਰ੍ਹਾਂ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਤਿੰਨ ਭੈਣ ਭਰਾ ਅਜਿਹੇ ਹਨ ਜਿਨ੍ਹਾਂ ਦੇ ਜਮਾਂਦਰੂ ਅੱਖਾਂ ਦੀ ਰੌਸ਼ਨੀ ਨਹੀਂ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਹਨ।ਕਿਉਂਕਿ ਜੇਕਰ ਇੱਕ ਮਿੰਟ ਦੇ ਲਈ ਵੀ ਸਾਨੂੰ ਕੁਝ ਦਿਖਾਈ ਨਾ ਦੇਵੇ ਤਾਂ ਉਸ ਸਮੇਂ ਸਾਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ,ਪਰ ਇਨ੍ਹਾਂ ਤਿੰਨਾਂ ਭੈਣ ਭਰਾਵਾਂ ਨੇ ਜਨਮ ਤੋਂ ਬਾਅਦ ਕਦੇ ਵੀ ਦੁਨੀਆ ਨਹੀਂ ਦੇਖੀ।ਪਰ ਫਿਰ ਵੀ ਇਨ੍ਹਾਂ ਵਿੱਚ ਹੌਸਲਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਭਰਾ ਤੂੰਬੀ ਵਜਾ ਕੇ ਗੀਤ

ਗਾਉਂਦਾ ਵੀ ਹੈ ਅਤੇ ਲਿਖਦਾ ਵੀ ਹੈ। ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਵੀ ਕਰਦੇ ਹਨ ਪਰ ਗ਼ਰੀਬੀ ਕਾਰਨ ਉਨ੍ਹਾਂ ਦੀ ਕਲਾ ਦਬੀ ਹੋਈ ਹੈ।ਇਸ ਭਰਾ ਨੇ ਕਿਸਾਨਾਂ ਦੇ ਲਈ ਵੀ ਇੱਕ ਬਹੁਤ ਸੋਹਣਾ ਗੀਤ ਗਾਇਆ ਹੈ।ਇਸ ਤੋਂ ਇਲਾਵਾ ਇਸ ਭਰਾ ਦੇ ਦੋ ਗੀਤ ਰਿਕਾਰਡ ਵੀ ਹੋ ਚੁੱਕੇ ਹਨ।ਇਨ੍ਹਾਂ ਦੇ ਘਰ ਵਿੱਚ ਗ਼ਰੀਬੀ ਹੈ ਅਤੇ ਨਾਲ ਹੀ ਇੱਕ ਗੰਭੀਰ ਸਮੱਸਿਆ ਵੀ ਹੈ,ਕਿਉਂਕਿ ਇਨ੍ਹਾਂ ਨੇ ਬਹੁਤ ਥਾਂਵਾਂ ਉੱਤੇ ਅੱਖਾਂ ਦਾ ਇਲਾਜ ਕਰਵਾਉਣ ਦੀ ਸੋਚੀ.

।ਪਰ ਡਾਕਟਰਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਇਨ੍ਹਾਂ ਦੀਆਂ ਅੱਖਾਂ ਕਦੇ ਵੀ ਠੀਕ ਨਹੀਂ ਹੋ ਸਕਦੀਆਂ।ਕ

Leave a Reply

Your email address will not be published. Required fields are marked *