ਪਾਵਨ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਜੋਨੀ ਬਾਬੇ ਦਾ ਆਇਆ ਇਹ ਵੱਡਾ ਬਿਆਨ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਵਧਦੇ ਜਾ ਰਹੇ ਹਨ।ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ।ਜਿਸ ਕਾਰਨ ਇਨ੍ਹਾਂ ਬੇਅਦਬੀ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।ਇਸੇ ਦੌਰਾਨ ਜੋਨੀ ਬਾਬਾ ਉਰਫ ਰਵਿੰਦਰ ਸਿੰਘ ਜੋਨੀ ਦਾ ਇਕ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਿਹੜਾ ਵਿਅਕਤੀ ਬੇਅਦਬੀ ਕਰਨ ਵਾਲੇ ਨੂੰ ਜਿਊਂਦਾ ਸਾੜੇਗਾ ਉਹ ਉਸ ਨੂੰ ਵੱਡਾ ਇਨਾਮ ਦੇਣਗੇ।ਇਸ ਤੋਂ ਇਲਾਵਾ ਜੇਕਰ ਉਸ ਤੇ ਕੋਈ ਪਰਚਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਉਹ ਖ਼ੁਦ ਚੁੱਕਣਗੇ।ਇਸ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਬਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ਤੋਂ

ਬਾਅਦ ਇਕ ਪੱਤਰਕਾਰ ਨੇ ਜੋਨੀ ਬਾਬਾ ਦੀ ਇਕ ਇੰਟਰਵਿਊ ਲਈ,ਜਿਸ ਵਿਚ ਪੱਤਰਕਾਰ ਨੇ ਸਵਾਲ ਰੱਖਿਆ ਕਿ ਜਿਹੜਾ ਵਿਅਕਤੀ ਜਿਊਂਦੇ ਬੰਦੇ ਨੂੰ ਸਾੜੇਗਾ। ਸਜ਼ਾ ਤਾਂ ਉਸ ਨੂੰ ਹੀ ਭੁਗਤਣੀ ਪਵੇਗੀ ਅਤੇ ਤੁਸੀਂ ਉਸ ਦੀ ਸਹਾਇਤਾ ਕਿਵੇਂ ਕਰੋਗੇ ਤਾਂ ਉਨ੍ਹਾਂ ਦਾ ਇਸ ਸਵਾਲ ਤੇ ਜਵਾਬ ਇਹ ਸੀ ਕਿ ਉਹ ਉਸ ਵਿਅਕਤੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਿਆ ਦੇਣਗੇ।ਇਸ ਤੋਂ ਇਲਾਵਾ ਉਸ ਦੇ ਬੱਚਿਆ ਦੀ ਪੜ੍ਹਾਈ ਦਾ ਸਾਰਾ ਖਰਚਾ,ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਦੀਆਂ ਸਾਰੀਆਂ ਸੁੱਖ ਸਹੂਲਤਾਂ ਦਾ ਖਰਚਾ ਉਹ ਖ਼ੁਦ ਕਰਨਗੇ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਲੋਕਾਂ ਵਿੱਚ ਅਣਖ ਤੇ ਜ਼ਮੀਰ ਮਰਦੀ ਜਾ ਰਹੀ ਹੈ,ਜਿਸ

ਕਾਰਨ ਲੋਕਾਂ ਦੇ ਸਾਹਮਣੇ ਜੇਕਰ ਉਨ੍ਹਾਂ ਦੇ ਪਿਓ ਦੀ ਦਾੜ੍ਹੀ ਪੁੱਟੀ ਜਾਵੇ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਓ ਮੰਨਦੇ ਹਨ ਅਤੇ ਜੇਕਰ ਉਨ੍ਹਾਂ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇਗੀ ਤਾਂ ਉਹ ਉਸ ਦੇ ਖਿਲਾਫ਼ ਅਵਾਜ਼ ਉਠਾਉਣਗੇ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਹੋਣ ਤੋਂ ਬਾਅਦ ਕਈ ਇਕੱਲੇ ਇਕੱਠ ਕਰਨ

ਨਾਲ ਕੁਝ ਵੀ ਨਹੀਂ ਹੋਵੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

Leave a Reply

Your email address will not be published. Required fields are marked *