ਸੱਪ ਦੇ ਕੱਟਣ ਕਾਰਨ ਮਰਨ ਵਾਲੀ ਬੱਚੀ ਦੇ ਪਰਿਵਾਰ ਨੇ ਦੱਸੀ ਸਾਰੀ ਕਹਾਣੀ

Uncategorized

ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋਈ,ਜਿਸ ਵਿੱਚ ਇੱਕ ਛੋਟੀ ਲੜਕੀ ਨੂੰ ਸੱਪ ਕੱਟ ਲੈਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ।ਜਿਸ ਲੜਕੀ ਨਾਲ ਇਹ ਭਾਣਾ ਵਰਤਿਆ ਉਸ ਦਾ ਨਾਮ ਗੁਰਸੀਰਤ ਕੌਰ ਸੀ ਅਤੇ ਉਸ ਦੀ ਉਮਰ ਅੱਠ ਸਾਲ ਦੀ ਸੀ।ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਲੜਕੀ ਮੋਟਰ ਚਲਾਉਣ ਦੇ ਲਈ ਸਵਿੱਚ ਨੂੰ ਦੱਬਣ ਲਈ ਆਪਣਾ ਹੱਥ ਅੱਗੇ ਕਰਦੀ ਹੈ ਤਾਂ ਉਸੇ ਸਮੇਂ ਉਸ ਦੇ ਪੈਰ ਉੱਤੇ ਸੱਪ ਡੰਗ ਮਾਰ ਲੈਂਦਾ ਹੈ। ਪਰ ਉਸ ਸਮੇਂ ਉਸ ਨੂੰ ਪਤਾ ਨਹੀਂ ਚਲਦਾ ਕਿ ਕਿਸੇ ਚੀਜ਼ ਨੇ ਉਸ ਨੂੰ ਡੰਗ ਮਾਰਿਆ ਹੈ।ਪਰ ਅੰਦਰ ਜਾਣ ਤੋਂ ਬਾਅਦ ਉਹ ਆਪਣੇ ਮਾਪਿਆਂ ਨੂੰ ਦੱਸਦੀ ਹੈ ਕਿ ਉਸ ਦੇ ਪੈਰ ਉੱਤੇ ਕਿਸੇ ਚੀਜ਼ ਵੱਲੋਂ ਡੰਗ ਮਾਰਿਆ ਗਿਆ ਹੈ।ਪਰ ਉਸ ਸਮੇਂ ਉਨ੍ਹਾਂ ਦੇਪ

ਰਿਵਾਰਕ ਮੈਂਬਰਾਂ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਕਿ ਕਿਸ ਚੀਜ਼ ਨੇ ਡੰਗ ਮਾਰਿਆ ਹੋਵੇਗਾ। ਲੜਕੀ ਦੇ ਦਾਦਾ ਦਾ ਦੱਸਣਾ ਹੈ ਕਿ ਉਸ ਸਮੇਂ ਉਨ੍ਹਾਂ ਨੇ ਮੋਟਰ ਨੂੰ ਖੋਲ੍ਹ ਕੇ ਵੀ ਦੇਖਿਆ ਉਸ ਵਿਚ ਸਿਰਫ ਇਕ ਕਾਕਰੋਚ ਬੈਠਾ ਸੀ। ਜਿਸ ਤੋਂ ਉਨ੍ਹਾਂ ਨੂੰ ਲੱਗਿਆ ਕਿ ਜਾਇਦਾਦ ਕਿਸੇ ਕੀੜੇ ਨੇ ਕਟਿਆ ਹੋਵੇਗਾ।ਉਹ ਆਪਣੀ ਪੋਤਰੀ ਨੂੰ ਡਾਕਟਰ ਕੋਲ ਵੀ ਲੈ ਕੇ ਗਏ ਉੱਥੇ ਜਾ ਕੇ ਉਸ ਨੂੰ ਖੂਨ ਦੀ ਉਲਟੀ ਆਈ।ਇਸ ਤੋਂ ਇਲਾਵਾ ਬਾਅਦ ਵਿੱਚ ਉਨ੍ਹਾਂ ਨੇ ਉਸ ਨੂੰ ਵੱਡੇ ਹਸਪਤਾਲ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ।ਪਰ ਹਸਪਤਾਲ ਦੇ ਗੇਟ ਤਕ ਪਹੁੰਚਣ ਤੇ ਹੀ ਉਸਦੀ ਮੌਤ ਹੋ ਗਈ।ਪਰਿਵਾਰਕ

ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਲੱਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਸੱਪ ਨੇ ਕੱਟਿਆ ਹੈ।ਜਿਸ ਕਾਰਨ ਇਹ ਭਾਣਾ ਵਰਤ ਗਿਆ ਜੇਕਰ ਦੇਖਿਆ ਜਾਵੇ ਤਾਂ ਜਿਸ ਘਰ ਵਿੱਚ ਗੁਰਸੀਰਤ ਕੌਰ ਨਾਂ ਦੀ ਲੜਕੀ ਨਾਲ ਅਜਿਹਾ ਭਾਣਾ ਵਾਪਰਿਆ ਹੈ।ਉਸ ਘਰ ਵਿੱਚ ਬਹੁਤ ਸਾਫ਼ ਸਫ਼ਾਈ ਹੈ ਪਰ ਉਨ੍ਹਾਂ ਦੇ ਦਾਦਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਇਕ ਖਾਲੀ ਜਗ੍ਹਾ ਹੈ,ਜਿਥੇ ਕਿ ਕੁਝ ਲੋਕਾਂ ਵੱਲੋਂ ਬਹੁਤ ਸਦਾ ਗੰਦ ਪਾਇਆ ਗਿਆ ਹੈ ਹੁਣ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਸ ਜਗ੍ਹਾ ਨੂੰ ਸਾਫ ਸੁਥਰਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਨਾਲ ਅਜਿਹਾ

ਭਾਣਾ ਨਾ ਵਾਪਰੇ।ਕਿਉਂਕਿ ਉਨ੍ਹਾਂ ਦੀ ਪੋਤਰੀ ਦੇ ਜਾਣ ਦਾ ਗ਼ਮ ਉਹ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਉਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *