ਠੇਕੇ ਤੇ ਲਈ ਜ਼ਮੀਨ ਵਿੱਚ ਲਾਈ ਜੀਰੀ ਨੂੰ ਪੈ ਗਿਆ ਸੋਕਾ ,ਦੇਖੋ ਭੁੱਬਾਂ ਮਾਰਦੇ ਜੱਟ ਦਾ ਹਾਲ

Uncategorized

ਬਿਜਲੀ ਦੇ ਵੱਡੇ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ, ਇੱਕ ਪਾਸੇ ਘਰਾਂ ਵਿੱਚ ਲੋਕ ਗਰਮੀ ਨਾਲ ਪਰੇਸ਼ਾਨ ਹਨ ਦੂਜੇ ਪਾਸੇ ਝੋਨੇ ਦਾ ਸੀਜ਼ਨ ਹੈ ਅਤੇ ਖੇਤਾਂ ਦੀ ਬਿਜਲੀ ਨਹੀਂ ਆ ਰਹੀ।ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਚੁੱਕੇ ਹਨ।ਭਾਵੇਂ ਕਿ ਉਨ੍ਹਾਂ ਵੱਲੋਂ ਇਸ ਪਰੇਸ਼ਾਨੀ ਦਾ ਹੱਲ ਕਢਵਾਉਣ ਦੇ ਲਈ ਸੜਕਾਂ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਰਾਜ ਵਿਚ ਅਜਿਹਾ ਸਮਾਂ ਆ ਗਿਆ ਹੈ ਕਿ ਲੋਕ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ।ਪਰ ਦੂਜੇ ਪਾਸੇ ਕੈਪਟਨ ਸਰਕਾਰ ਨੂੰ ਕੋਈ ਵੀ ਸੁਰਤ ਨਹੀਂ ਹੈ ਭਾਵ ਕੇ ਉਨ੍ਹਾਂ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਰਿਹਾ।ਜਿਸ ਕਾਰਨ ਇਸ ਬਿਜਲੀ ਦੇ

ਸੰਕਟ ਤੋਂ ਬਚਿਆ ਜਾ ਸਕੇ।ਪੰਜਾਬ ਦੇ ਪਾਵਰਕੌਮ ਵੱਲੋਂ ਅਜਿਹੀ ਕੋਈ ਤਿਆਰੀ ਨਹੀਂ ਕੀਤੀ ਗਈ।ਜਿਸ ਕਾਰਨ ਗਰਮੀ ਦੇ ਮੌਸਮ ਅਤੇ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਪੂਰਤੀ ਕੀਤੀ ਜਾ ਸਕੇ।ਜਿਸ ਕਾਰਨ ਅੱਜ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਕਿਸਾਨਾਂ ਦੇ ਖੇਤਾਂ ਵਿੱਚ ਸੋਕਾ ਪੈ ਰਿਹਾ ਹੈ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਨੌਜਵਾਨ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਕਿਸਾਨ ਦੇ ਖੇਤ ਵਿੱਚ ਪਾਣੀ ਪੂਰਾ ਨਾ ਹੋਣ ਕਾਰਨ ਸੋਕਾ ਪੈ ਚੁੱਕਿਆ ਹੈ।ਜਾਣਕਾਰੀ ਮੁਤਾਬਕ ਇਹ ਖੇਤ ਜ਼ਿਲ੍ਹਾ ਪਟਿਆਲਾ ਦੇ ਨਾਭਾ ਦੇ ਇੱਕ ਪਿੰਡ ਦਾ ਹੈ, ਜਿੱਥੇ ਕਿ ਨੌਜਵਾਨ ਵੱਲੋਂ ਦੱਸਿਆ ਜਾ

ਰਿਹਾ ਹੈ ਕਿ ਜਿਸ ਕਿਸਾਨ ਵੱਲੋਂ ਇਹ ਝੋਨਾ ਲਗਾਇਆ ਗਿਆ ਹੈ।ਉਸ ਕਿਸਾਨ ਨੇ ਇਸ ਖੇਤ ਨੂੰ ਠੇਕੇ ਉੱਤੇ ਲਿਆ ਹੋਇਆ ਹੈ,ਪਰ ਦਿਨ ਰਾਤ ਜੈਰਨੇਟਰ ਚਲਾਉਣ ਤੋਂ ਬਾਅਦ ਵੀ ਪਾਣੀ ਪੂਰਾ ਨਹੀਂ ਹੋ ਰਿਹਾ। ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ ਅਤੇ ਉਹ ਚਿੰਤਾ ਵਿਚ ਬੈਠਾ ਹੈ।ਸੋ ਸਰਕਾਰ ਤਕ ਅਜਿਹੀਆਂ ਵੀਡਿਓਜ਼ ਪਹੁੰਚਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ

ਕਿ ਕਿਸਾਨ ਕਿਉਂ ਸੜਕਾਂ ਤੇ ਉਤਰੇ ਹਨ ਅਤੇ ਬਿਜਲੀ ਦੀ ਪੂਰਤੀ ਲਈ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *