ਬਿਜਲੀ ਤੇ ਮੁੱਦੇ ਉੱਪਰ ਕਿਸਾਨਾਂ ਵੱਲੋਂ ਕੀਤਾ ਗਿਆ ਇਹ ਵੱਡਾ ਐਲਾਨ, ਕੈਪਟਨ ਦੇ ਮੋਤੀ ਮਹਿਲ ਨੂੰ ਘੇਰਨ ਦਾ ਫੈਸਲਾ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਚੁੱਕਿਆ ਹੈ।ਇਸ ਕਾਰਨ ਖੇਤਾਂ ਵਿਚ ਅੱਠ ਘੰਟੇ ਬਿਜਲੀ ਨਹੀਂ ਪਹੁੰਚ ਰਹੀ ਅਤੇ ਖੇਤਾਂ ਵਿਚ ਝੋਨੇ ਦਾ ਸੀਜ਼ਨ ਹੋਣ ਕਾਰਨ ਪਾਣੀ ਦੀ ਕਿੱਲਤ ਪੈਦਾ ਹੋ ਰਹੀ ਹੈ,ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਬਹੁਤ ਸਾਰੇ ਕਿਸਾਨਾਂ ਵੱਲੋਂ ਪੰਜਾਬ ਦੀਆਂ ਸੜਕਾਂ ਉੱਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ।ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਅਜਿਹੇ ਕੋਈ ਵੀ ਕਦਮ ਨਹੀਂ ਚੁੱਕੇ ਜਾ ਰਹੇ।ਇਸ ਨਾਲ ਪੰਜਾਬ ਵਿੱਚ ਬਿਜਲੀ ਦੀ ਪੂਰਤੀ ਕੀਤੀ ਜਾ ਸਕੇ।ਸਰਕਾਰ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਐਲਾਨ ਕੀਤਾ

ਗਿਆ ਹੈ ਕਿ ਜੇਕਰ ਪੰਜ ਜੁਲਾਈ ਤੱਕ ਕਿਸਾਨਾਂ ਦੇ ਖੇਤਾਂ ਵਿੱਚ ਅੱਠ ਘੰਟੇ ਬਿਜਲੀ ਨਹੀਂ ਆਵੇਗੀ ਤਾਂ ਉਸ ਤੋਂ ਬਾਅਦ ਛੇ ਜੁਲਾਈ ਦੇ ਦਿਨ ਉਹ ਪਟਿਆਲਾ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨਗੇ।ਉਨ੍ਹਾਂ ਕਿਹਾ ਕਿ ਵੱਡੇ ਪੱਧਰ ਤੇ ਕਿਸਾਨ ਮੋਤੀ ਮਹਿਲ ਦੇ ਸਾਹਮਣੇ ਪਹੁੰਚਣਗੇ ਅਤੇ ਕੈਪਟਨ ਅਮਰਿੰਦਰ ਸਿੰਘਾਂ ਦੇ ਖ਼ਿਲਾਫ਼ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਇਆ ਜਾ ਸਕੇ।ਕਿਉਂਕਿ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।ਘਰਾਂ ਵਿੱਚ ਵੀ ਬਿਜਲੀ ਚੌਵੀ ਘੰਟੇ ਨਹੀਂ ਪਹੁੰਚ ਰਹੀ ਅਤੇ ਨਾ

ਹੀ ਖੇਤਾਂ ਵਿਚ ਅੱਠ ਘੰਟੇ ਬਿਜਲੀ ਪਹੁੰਚ ਰਹੀ ਹੈ, ਜਿਸ ਦੇ ਬਹੁਤ ਸਾਰੇ ਕਾਰਨ ਹਨ ਕਿਉਂਕਿ ਪੰਜਾਬ ਦੇ ਪਾਵਰਕੌਮ ਵੱਲੋਂ ਗਰਮੀ ਦੇ ਮੌਸਮ ਅਤੇ ਝੋਨੇ ਦੇ ਸੀਜ਼ਨ ਲਈ ਪਹਿਲਾਂ ਤੋਂ ਤਿਆਰੀ ਨਹੀਂ ਰੱਖੀ ਗਈ।ਇਸ ਤੋਂ ਇਲਾਵਾ ਪੰਜਾਬ ਵਿਚ ਬਹੁਤ ਸਾਰੇ ਥਰਮਲ ਪਲਾਂਟ ਬੰਦ ਪਏ ਹਨ।ਇਸ ਤੋਂ ਇਲਾਵਾ ਅਜਿਹੇ ਕਾਨੂੰਨ ਪਾਸ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਤਹਿਤ ਪੰਜਾਬ ਦੇ ਥਰਮਲ ਪਲਾਂਟ ਨੂੰ ਲੰਬੇ ਸਮੇਂ ਦੇ ਲਈ ਬੰਦ ਕੀਤਾ ਜਾ ਸਕਦਾ ਹੈ।ਜਿਸ ਕਾਰਨ

ਪੰਜਾਬ ਵਿੱਚ ਪ੍ਰਤੀ ਦਿਨ ਢਾਈ ਸੌ ਲੱਖ ਯੂਨਿਟ ਦੀ ਕਮੀ ਹੋ ਰਹੀ ਹੈ ਅਤੇ ਲੋਕ ਬਿਜਲੀ ਤੋਂ ਬਿਨਾਂ ਪ੍ਰੇਸ਼ਾਨ ਹੋ ਰਹੇ ਹਨ।

Leave a Reply

Your email address will not be published. Required fields are marked *