ਟਰੱਕ ਦਾ ਸਟੇਰਿੰਗ ਛੱਡ ਕੇ ਸੌਣ ਲਈ ਚਲਿਆ ਗਿਆ ਡਰਾਈਵਰ ਫਿਰ ਦੇਖੋ ਕੀ ਹੋਇਆ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਲੋਕ ਵੱਖਰੇ ਵੱਖਰੇ ਤਰੀਕਿਆਂ ਨਾਲ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਸਾਰੇ ਲੋਕਾਂ ਵਿੱਚ ਕੁਝ ਅਜਿਹੀ ਕਲਾ ਹੁੰਦੀ ਹੈ ਜਿਸ ਨੂੰ ਪ੍ਰਦਰਸ਼ਤ ਕਰਕੇ ਉਹ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਂਦੇ ਹਨ।ਪਰ ਜਿਹੜੇ ਲੋਕਾਂ ਵਿੱਚ ਕੁਝ ਖਾਸ ਕਲਾ ਨਹੀਂ ਹੁੰਦੀ ਉਹ ਕੁਝ ਅਜਿਹੇ ਕਾਰਨਾਮੇ ਕਰਦੇ ਹਨ ਤਾਂ ਜੋ ਉਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਣ ਅਤੇ ਲੋਕ ਉਨ੍ਹਾਂ ਦੀਆਂ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣ।ਅਜਿਹਾ ਕਰਨ ਦੇ ਲਈ ਕਈ ਵਾਰ ਉਹ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਵੀ ਪਾ ਲੈਂਦੇ ਹਨ ਅਤੇ ਕਈ ਵਾਰ ਅਜਿਹੀ ਬੇਵਕੂਫੀ ਕਰਦੇ ਹਨ।ਜਿਸ

ਕਾਰਨ ਦੂਸਰੇ ਲੋਕਾਂ ਦੀ ਜਾਨ ਵੀ ਖਤਰੇ ਵਿਚ ਆ ਜਾਂਦੀ ਹੈ,ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਟਰੱਕ ਡਰਾੲੀਵਰ ਵੱਲੋਂ ਮਸ਼ਹੂਰ ਹੋਣ ਦੇ ਚੱਕਰ ਵਿੱਚ ਅਜਿਹਾ ਕਾਰਨਾਮਾ ਕੀਤਾ ਗਿਆ।ਜਿਸ ਤੋਂ ਬਾਅਦ ਉਸ ਨੂੰ ਉਸ ਦਾ ਖਾਮਿਆਜ਼ਾ ਭੁਗਤਣਾ ਪਿਆ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਡਰਾੲੀਵਰ ਟਰੱਕ ਚਲਾ ਰਿਹਾ ਸੀ ਅਤੇ ਉਸੇ ਦੌਰਾਨ ਉਹ ਸਟੇਅਰਿੰਗ ਛੱਡ ਕੇ ਪਿਛਲੀ ਸੀਟ ਉੱਤੇ ਜਾ ਕੇ ਪੈ ਜਾਂਦਾ ਹੈ ਅਤੇ ਸਟੇਅਰਿੰਗ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ।ਜਿਸ ਕਾਰਨ ਅੱਗੇ ਜਾ ਕੇ ਉਸ ਦੇ ਟਰੱਕ ਦਾ ਐਕਸੀਡੈਂਟ ਵੀ ਹੋ ਜਾਂਦਾ ਹੈ।ਸੋ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ

ਵਿਅਕਤੀ ਨੇ ਵੀਡੀਓ ਬਣਾਉਣ ਵਾਲੇ ਨੂੰ ਕਿਹਾ ਹੋਵੇਗਾ ਕਿ ਜਦੋਂ ਮੈਂ ਸਟੇਰਿੰਗ ਛੱਡ ਕੇ ਪਿੱਛੇ ਸੌਵਾਂਗਾ ਤੋਂ ਉਸ ਸਮੇਂ ਤੂੰ ਮੇਰੀ ਵੀਡੀਓ ਬਣਾ ਲਈ। ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋਵੇਗੀ।ਪਰ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਤਾਂ ਜਾ ਚੁੱਕਿਆ ਹੈ, ਪਰ ਲੋਕ ਇਨ੍ਹਾਂ ਦੀ ਬੇਵਕੂਫ਼ੀ ਲਈ ਇਨ੍ਹਾਂ ਨੂੰ ਲਾਹਨਤਾਂ ਪਾ ਰਹੇ ਹਨ।ਕਿਉਂਕਿ ਜਿਸ ਤਰੀਕੇ ਦੀ ਹਰਕਤ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਸੀ,ਉਸ ਨਾਲ ਇਨ੍ਹਾਂ ਦੀ ਜਾਨ ਖਤਰੇ ਵਿਚ ਸੀ।ਇਸ ਤੋਂ ਇਲਾਵਾ ਹੋਰ ਵੀ ਬਹੁਤ

ਸਾਰੇ ਬੇਕਸੂਰ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਸੀ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *