101 ਸਾਲ ਦੇ ਇਸ ਬਜ਼ੁਰਗ ਦੀ ਕਹਾਣੀ ਸੁਣ ਕੇ ਤੁਹਾਡੇ ਵੀ ਨਹੀਂ ਰੁਕਣਾ ਹੰਝੂ ,ਪੋਤਾ ਪੋਤੀ ਨੂੰ ਪਾਲਣ ਲਈ ਵੇਚ ਰਿਹਾ ਹੈ ਸਬਜ਼ੀ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ,ਜਿਨ੍ਹਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ।ਪਰ ਫਿਰ ਵੀ ਉਹ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸੰਘਰਸ਼ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਉਹ ਜ਼ਿੰਦਗੀ ਵਿਚ ਸੰਘਰਸ਼ ਕਰਦੇ ਰਹਿੰਦੇ ਹਨ।ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸੇ ਤਰ੍ਹਾਂ ਨਾਲ ਇੱਕ ਸੌ ਇੱਕ ਸਾਲ ਦੇ ਬਜ਼ੁਰਗ ਹਰਬੰਸ ਸਿੰਘ,ਜੋ ਕਿ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਹਨ ਅਤੇ ਆਪਣਾ ਗੁਜ਼ਾਰਾ ਕਰਨ ਲਈ ਆਲੂ ਪਿਆਜ਼ ਦੀ ਰੇਹੜੀ ਲਗਾਉਂਦੇ ਹਨ।

ਬਾਬਾ ਜੀ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਉਨ੍ਹਾਂ ਦਾ ਇੱਕ ਪੁੱਤਰ ਸੀ,ਜਿਸ ਦਾ ਵਿਆਹ ਉਨ੍ਹਾਂ ਨੇ ਕੀਤਾ ਉਸ ਤੋਂ ਬਾਅਦ ਉਨ੍ਹਾਂ ਦੇਘਰ ਇੱਕ ਪੋਤਾ ਅਤੇ ਪੋਤੀ ਨੇ ਜਨਮ ਲਿਆ।ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਨੂੰਹ ਇਨ੍ਹਾਂ ਦੇ ਪੋਤਾ ਪੋਤੀ ਨੂੰ ਛੱਡ ਕੇ ਚਲੀ ਗਈ।ਪਿਛਲੇ ਸੱਤ ਸਾਲ ਤੋਂ ਇਹ ਖ਼ੁਦ ਹੀ ਆਪਣੇ ਛੋਟੇ ਉਮਰ ਦੇ ਪੋਤਾ ਪੋਤੀ ਦਾ ਪਾਲਣ ਪੋਸ਼ਣ ਕਰ ਰਹੇ ਹਨ।ਇਸ ਤੋਂ ਇਲਾਵਾ ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨ੍ਹਾਂ ਦਾ ਆਖ਼ਰੀ ਸਾਹ ਚੱਲੇਗਾ, ਉਸ ਸਮੇਂ ਤਕ

ਇਹ ਮਿਹਨਤ ਕਰਦੇ ਰਹਿਣਗੇ ਤਾਂ ਜੋ ਇਹ ਆਪਣੇ ਪੋਤਾ ਪੋਤੀ ਨੂੰ ਪਾਲ ਸਕਣ।ਸੋ ਇਨ੍ਹਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜ਼ਿੰਦਗੀ ਵਿਚ ਕਿੰਨੇ ਦੁੱਖ ਭੋਗ ਰਹੇ ਹਨ।ਕਿਉਂਕਿ ਇਨ੍ਹਾਂ ਦੀ ਉਮਰ ਹੁਣ ਆਰਾਮ ਕਰਨ ਦੀ ਹੈ ਇੱਕ ਸੌ ਇੱਕ ਸਾਲ ਦੇ ਵਿਅਕਤੀ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਅਤੇ ਉਸ ਨੂੰ ਚੱਲਣ ਫਿਰਨ ਵਿੱਚ ਵੀ ਦਿੱਕਤ ਆਉਂਦੀ ਹੈ।ਪਰ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਇਹ ਬਾਪੂ ਜੀ ਆਲੂ ਪਿਆਜ਼ ਦੀ ਰੇਹੜੀ ਲਗਾਉਂਦੇ ਹਨ,

ਤਾਂ ਜੋ ਇਹ ਕੁਝ ਪੈਸਾ ਕਮਾ ਸਕਣ ਅਤੇ ਆਪਣੇ ਪੋਤਾ ਪੋਤੀ ਦਾ ਢਿੱਡ ਭਰ ਸਕਣ।

Leave a Reply

Your email address will not be published. Required fields are marked *