ਜਿਪਸੀ ਵਾਲੀ ਕੁੜੀ ਨੂੰ ਥਾਣੇਦਾਰ ਨੇ ਕਿਉਂ ਘੇਰਿਆ ,ਕੁੜੀ ਨੇ ਕੈਮਰੇ ਅੱਗੇ ਆ ਦੱਸੀ ਸਾਰੀ ਸੱਚਾਈ

Uncategorized

ਨਵਾਂ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਇਕ ਲੜਕੀ ਨੂੰ ਰੋਕਿਆ ਗਿਆ ਅਤੇ ਉਸ ਦੀ ਜਿਪਸੀ ਦਾ ਚਲਾਨ ਕੱਟਿਆ ਗਿਆ। ਜਿਸ ਤੋਂ ਬਾਅਦ ਉਸ ਲੜਕੀ ਨੇ ਪੁਲੀਸ ਮੁਲਾਜ਼ਮਾਂ ਉੱਤੇ ਬਹੁਤ ਸਾਰੇ ਆਰੋਪ ਲਗਾਏ।ਉਸ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਉਸ ਨੂੰ ਗਲਤ ਤਰੀਕੇ ਨਾਲ ਰੋਕਿਆ ਗਿਆ, ਭਾਵ ਜਦੋਂ ਉਹ ਅੱਗੇ ਲੰਘ ਰਹੀ ਸੀ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਦੀ ਜਿਪਸੀ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਲਿਆ ਅਤੇ ਉਸ ਨੂੰ ਰੋਕਿਆ। ਇਸ ਤੋਂ ਇਲਾਵਾ ਇਹ ਲੜਕੀ ਕਹਿ ਰਹੀ ਸੀ ਕਿ ਇਸ ਦੀ ਜਿਪਸੀ ਇੱਕ ਪੁਲੀਸ ਮੁਲਾਜ਼ਮ ਦੇ ਪੈਰ ਤੇ ਲੱਗ ਗਈ ਸੀ,ਪਰ ਉਸ ਪੁਲਸ

ਮੁਲਾਜ਼ਮ ਨੂੰ ਕੁਝ ਵੀ ਨਹੀਂ ਹੋਇਆ।ਪਰ ਫਿਰ ਵੀ ਪੁਲਸ ਮੁਲਾਜ਼ਮਾਂ ਵਲੋਂ ਇਸ ਨਾਲ ਧੱ-ਕੇ-ਸ਼ਾ-ਹੀ ਕੀਤੀ ਜਾ ਰਹੀ ਸੀ ਅਤੇ ਪੰਜ ਸੌ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।ਦੂਜੇ ਪਾਸੇ ਜਦੋਂ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਲੜਕੀ ਰੋਜ਼ਾਨਾ ਹੀ ਇੱਥੇ ਗੇੜਾ ਲਾਉਂਦੀ ਹੈ ਅਤੇ ਆਪਣੀ ਜਿਪਸੀ ਵਿੱਚ ਉੱਚੇ ਗਾਣੇ ਲਗਾ ਕੇ ਇੱਥੋਂ ਲੰਘਦੀ ਹੈ।ਬਹੁਤ ਵਾਰ ਪੁਲਸ ਮੁਲਾਜ਼ਮਾਂ ਵਲੋਂ ਇਸ ਨੂੰ ਰੋਕਿਆ ਟੋਕਿਆ ਗਿਆ ਹੈ,ਪਰ ਇਹ ਕਿਸੇ ਦੀ ਗੱਲ ਨਹੀਂ ਸੁਣਦੀ।ਜਿਸ ਕਾਰਨ ਹੁਣ ਪੁਲਸ ਮੁਲਾਜ਼ਮਾਂ ਵਲੋਂ ਇਸ ਦੀ ਜਿਪਸੀ ਦਾ ਚਲਾਨ ਕੱਟਿਆ ਗਿਆ

ਹੈ,ਕਿਉਂਕਿ ਇਸ ਕੋਲ ਨਾ ਤਾਂ ਕੋਈ ਲਾਈਸੈਂਸ ਹੈ ਅਤੇ ਨਾ ਹੀ ਆਪਣੀ ਜਿਪਸੀ ਦਾ ਕੋਈ ਕਾਗਜ਼ਾਤ ਹੈ।ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਇਸ ਲੜਕੀ ਦੁਆਰਾ ਪੁਲੀਸ ਮੁਲਾਜ਼ਮਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਹੈ।ਜਿਸ ਕਾਰਨ ਉਨ੍ਹਾਂ ਵੱਲੋਂ ਇਸ ਲੜਕੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਉਹ ਸਾਰੇ ਲੋਕਾਂ ਵੱਲੋਂ ਪੁਲੀਸ ਮੁਲਾਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ,ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਲੜਕੀ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਸ ਕੋਲ ਜਿਪਸੀ ਦਾ ਕੋਈ ਵੀ ਕਾਗਜ਼ਾਤ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਲੜਕੀ ਦੀ ਗ਼ਲਤੀ ਹੋਵੇ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਪੁਲੀਸ ਮੁਲਾਜ਼ਮ ਹਮੇਸ਼ਾ ਹੀ ਗਲਤ ਹੁੰਦੇ ਹਨ,

ਕਿਉਂਕਿ ਡਿਊਟੀ ਦੇ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਰੋਕਣਾ ਟੋਕਣਾ ਪੈਂਦਾ ਹੈ ਅਤੇ ਕਈ ਵਾਰ ਲੋਕ ਜਦੋਂ ਉਨ੍ਹਾਂ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੇ ਵਿਚਕਾਰ ਬਹਿਸਬਾਜ਼ੀ ਦੀ ਹੋ ਜਾਂਦੀ ਹੈ।

Leave a Reply

Your email address will not be published. Required fields are marked *