ਆਪਣੇ ਬਾਪ ਦਾ ਆਪਰੇਸ਼ਨ ਕਰਾਉਣ ਲਈ ਪੰਦਰਾਂ ਰੁਪਏ ਵਿੱਚ ਦਿਹਾੜੀ ਕਰਦਾ ਬੱਚਾ

Uncategorized

ਅਸੀਂ ਅਕਸਰ ਹੀ ਸੁਣਦੇ ਹਾਂ ਕੇ ਜਦੋਂ ਕਿਸੇ ਪਰਿਵਾਰ ਵਿੱਚ ਗ਼ਰੀਬੀ ਅਤੇ ਬਿਮਾਰੀ ਦੋਨੋਂ ਇਕੱਠੇ ਆ ਜਾਂਦੇ ਹਨ ਤਾਂ ਉਸ ਨਾਲ ਪਰਿਵਾਰ ਦਾ ਜਿਉਣਾ ਦੁੱਭਰ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।ਇਸੇ ਤਰ੍ਹਾਂ ਨਾਲ ਗੁਰਦਾਸਪੁਰ ਵਿਚ ਇਕ ਪਰਿਵਾਰ ਰਹਿੰਦਾ ਹੈ।ਪਰਿਵਾਰ ਦੇ ਮੁਖੀਆ ਪਿਛਲੇ ਦੋ ਸਾਲ ਤੋਂ ਮੰਜੇ ਤੇ ਪਏ ਹਨ,ਕਿਉਂਕਿ ਉਨ੍ਹਾਂ ਨੂੰ ਇਕ ਗੰਭੀਰ ਬੀਮਾਰੀ ਹੈ।ਦੋ ਵਾਰ ਉਨ੍ਹਾਂ ਦਾ ਆਪਰੇਸ਼ਨ ਹੋ ਚੁੱਕਿਆ ਹੈ,ਤੀਸਰੀ ਵਾਰ ਆਪ੍ਰੇਸ਼ਨ ਕਰਵਾਉਣ ਦੇ ਲਈ ਪੰਜਾਹ ਹਜ਼ਾਰ ਰੁਪਏ ਦੀ ਮੰਗ ਡਾਕਟਰਾਂ ਵੱਲੋਂ ਕੀਤੀ ਗਈ ਹੈ।ਪਰ ਘਰ ਦੇ ਹਾਲਾਤ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਵਿਚੋਂ ਹੰਝੂ ਆ ਜਾਣਗੇ। ਦੱਸ ਦਈਏ ਕਿ ਡੇਢ ਮਹੀਨਾ ਪਹਿਲਾਂ ਇਨ੍ਹਾਂ ਦੇ ਘਰ ਦੀ ਛੱਤ ਡਿੱਗੀ ਅਤੇ ਹੁਣ ਇਹ ਤਰਪਾਲ

ਦੇ ਹੇਠਾਂ ਪੂਰਾ ਪਰਿਵਾਰ ਰਹਿ ਰਿਹਾ ਹੈ।ਘਰ ਵਿੱਚ ਇੱਕ ਨਲਕਾ ਹੈ ਅਤੇ ਉਸ ਨਲਕੇ ਵਿੱਚ ਅਜਿਹਾ ਲੱਗਦਾ ਹੈ ਕਿ ਕਾਫੀ ਸਮੇਂ ਤੋਂ ਪਾਣੀ ਨਹੀਂ ਆਇਆ,ਕਿਉਂਕਿ ਡੇਢ ਸੌ ਰੁਪਏ ਦਾ ਖਰਚਾ ਇਸ ਨਲਕੇ ਨੂੰ ਠੀਕ ਕਰਵਾਉਣ ਲਈ ਆਉਣਾ ਹੈ ਅਤੇ ਉਹ ਡੇਢ ਸੌ ਰੁਪਿਆ ਇਨ੍ਹਾਂ ਕੋਲ ਨਹੀਂ ਹੈ।ਘਰ ਵਿੱਚ ਬੱਚਿਆਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ,ਜਿਸ ਤੋਂ ਬਾਅਦ ਜੋ ਵੀ ਥੋੜ੍ਹਾ ਬਹੁਤਾ ਪੈਸਾ ਆਉਂਦਾ ਹੈ ਉਹ ਕਰਦੇ ਰਾਸ਼ਨ ਜਾਂ ਫਿਰ ਆਪਣੇ ਪਤੀ ਦੀ ਬੀਮਾਰੀ ਉੱਤੇ ਖ਼ਰਚ ਕਰ ਦਿੰਦੀ ਹੈ।ਘਰ ਵਿੱਚ ਤਿੰਨ

ਲੜਕੇ ਹਨ ਜਿਨ੍ਹਾਂ ਵਿੱਚ ਕੰਮ ਕਰਨ ਦੀ ਇੱਛਾ ਤਾਂ ਹੈ, ਪਰ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੰਦਾ। ਕਿਉਂਕਿ ਉਨ੍ਹਾਂ ਦੀ ਉਮਰ ਛੋਟੀ ਹੈ ਇਨ੍ਹਾਂ ਵਿਚੋਂ ਇਕ ਛੋਟਾ ਬੱਚਾ ਝੋਨੇ ਦੀ ਪਨੀਰੀ ਪੁੱਟਣ ਦਾ ਕੰਮ ਕਰਦਾ ਹੈ, ਜਿਸ ਲਈ ਉਸ ਨੂੰ ਦਿਨ ਵਿੱਚ ਪੰਦਰਾਂ ਰੁਪਏ ਮਿਲਦੇ ਹਨ।ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਪਿੰਡ ਵਿਚੋਂ ਵੀ ਉਨ੍ਹਾਂ ਦੀ ਮਦਦ ਕੋਈ ਵੀ ਨਹੀਂ ਕਰ ਰਿਹਾ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿਚ ਜਾ ਕੇ ਅਨਾਊਂਸਮੈਂਟ ਵੀ ਕਰਵਾਈ ਹੈ,ਪਰ ਫਿਰ ਵੀ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ।ਜਿਸ ਕਾਰਨ

ਬੱਚੇ ਰੋ ਰੋ ਕੇ ਆਪਣੇ ਘਰ ਦੇ ਹਾਲਾਤ ਬਿਆਨ ਕਰ ਰਹੇ ਹਨ ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ।

Leave a Reply

Your email address will not be published. Required fields are marked *