ਲੁਧਿਆਣਾ ਦੇ ਵਿੱਚ ਨੌਕਰ ਨੇ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰਕੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ’ਜਿੱਥੇ ਕਿ ਕੁਝ ਲੁਟੇਰਿਆਂ ਵਲੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ ਅਤੇ ਬਾਅਦ ਵਿਚ ਲੋਕਾਂ ਨਾਲ ਵਿਸ਼ਵਾਸਘਾਤ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਘਰ ਵਿਚ ਇੱਕ ਨੌਕਰ ਵੱਲੋਂ ਆਪਣੇ ਮਾਲਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ।ਜਾਣਕਾਰੀ ਮੁਤਾਬਕ ਘਰ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦੇ ਚਾਰ ਹੋਰ ਕਰਮਚਾਰੀ ਮੌਜੂਦ ਸਨ।ਇਸੇ ਸਮੇਂ ਉਸ ਨੌਕਰ ਨੇ ਇਨ੍ਹਾਂ ਛੇ ਜਣਿਆਂ ਨੂੰ ਨਸ਼ੀਲੀ ਚੀਜ਼ ਖੁਆ ਦਿੱਤੀ ਜਿਸ ਤੋਂ ਬਾਅਦ ਉਹ

ਬੇਹੋਸ਼ ਹੋ ਗਏ ਅਤੇ ਇਸ ਦਾ ਨੌਕਰ ਨੇ ਘਰ ਵਿਚੋਂ ਨਕਦੀ ਅਤੇਸੋਨਾ ਚੋਰੀ ਕੀਤਾ ਹੈ।ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਨੌਕਰ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਦੋਸ਼ੀ ਨੂੰ ਫੜ ਲੈਣਗੇ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਨਸ਼ੀਲੀ ਦਵਾਈ ਦਿੱਤੀ ਗਈ ਸੀ ਉਹ ਅਜੇ ਤੱਕ

ਪੂਰੀ ਤਰ੍ਹਾਂ ਨਾਲ ਹੋਸ਼ ਵਿਚ ਨਹੀਂ ਆਏ।ਇਸ ਤੋਂ ਇਲਾਵਾ ਇਸ ਘਰ ਦੀ ਨੂੰਹ ਅਤੇ ਪੁੱਤ ਘਰੋਂ ਬਾਹਰ ਗਏ ਹਨ,ਉਨ੍ਹਾਂ ਨੂੰ ਸੂਚਨਾਦੇ ਦਿੱਤੀ ਗਈ ਹੈ ਜਦੋਂ ਹੀ ਉਹ ਆਉਣਗੇ ਤਾਂ ਪਤਾ ਚੱਲੇਗਾ ਕਿ ਘਰ ਵਿੱਚ ਕੀ- ਕੀ ਸਾਮਾਨ ਚੋਰੀ ਹੋਇਆ ਹੈ।ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਛਾਣਬੀਣ ਦੇ ਦੌਰਾਨ

ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *