ਇਹ ਵਿਅਕਤੀ ਬਣਾਉਣ ਜਾ ਰਿਹਾ ਹੈ ਵਰਲਡ ਰਿਕਾਰਡ ,ਚਾਈਨਾ ਨੂੰ ਕੀਤਾ ਸਿੱਧਾ ਚੈਲੰਜ

Uncategorized

ਅੱਜ ਤੱਕ ਤੁਸੀਂ ਬਹੁਤ ਸਾਰੇ ਕਲਾਕਾਰ ਦੇਖੇ ਹੋਣਗੇ, ਪਰ ਅੱਜ ਅਸੀਂ ਜਿਸ ਕਲਾਕਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਉਨ੍ਹਾਂ ਦਾ ਸੋਚਣ ਦਾ ਤਰੀਕਾ ਵੀ ਵੱਖਰਾ ਹੈ ਅਤੇ ਉਨ੍ਹਾਂ ਵਿੱਚ ਜੋ ਕਲਾ ਹੈ ਉਹ ਵੀ ਸਭ ਤੋਂ ਨਿਆਰੀ ਹੈ ਅਤੇ ਉਹ ਜਿਸ ਤਰੀਕੇ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਨੂੰ ਉਨ੍ਹਾਂ ਦੀਆਂ ਗੱਲਾਂ ਵਿੱਚ ਦਿਲਚਸਪੀ ਆਉਂਦੀ ਹੈ ਦੱਸ ਦਈਏ ਕਿ ਇਹ ਕਲਾਕਾਰ ਜਲ ਪੈੱਨ ਨਾਲ ਡਰਾਇੰਗ ਕਰਦੇ ਹਨ ਅਤੇ ਇਸ ਤਰੀਕੇ ਦੀ ਡਰਾਇੰਗ ਕਰਦੇ ਹਨ ਕਿ ਇਹ ਚਾਈਨਾ ਨੂੰ ਚੈਲੇਂਜ ਕਰ ਰਹੇ ਹਨ ਕਿ ਜੇਕਰ ਉਹ ਇਸ ਕਲਾਕਾਰ ਦੀ ਡਰਾਇੰਗ ਨੂੰ

ਨਕਲ ਕਰ ਦੇਣ ਤਾਂ ਉਹ ਆਪਣਾ ਸੱਜਾ ਹੱਥ ਵੱਢ ਕੇ ਸੁੱਟ ਦੇਣਗੇ।ਸੋ ਇਹ ਇਕ ਬਹੁਤ ਵੱਡਾ ਚੈਲੰਜ ਦੇ ਰਹੇ ਹਨ,ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਉੱਤੇ ਯਕੀਨ ਹੈ ਉਨ੍ਹਾਂ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਪਿਛਲੇ ਵੀਹ ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਸੰਘਰਸ਼ ਕੀਤੇ ਹਨ।ਕਿਸੇ ਸਮੇਂ ਆਪਣੇ ਢਿੱਡ ਨੂੰ ਬੰਨ੍ਹ ਕੇ, ਭਾਵ ਦੋ ਵਕਤ ਦੀ ਰੋਟੀ ਛੱਡ ਕੇ ਉਨ੍ਹਾਂ ਨੇ ਜਲ ਪੈੱਨ ਖਰੀਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਸੁਣੀਆਂ ਹਨ ਕਿ ਕਿਸ ਤਰੀਕੇ ਨਾਲ ਇਹ ਵਿਅਕਤੀ ਆਪਣੇ ਪਿਤਾ ਦੀ ਕਮਾਈ ਨੂੰ ਉਡਾ ਰਿਹਾ ਹੈ।ਨਾਲ ਹੀ

ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ ਤਾਂ ਜੋ ਉਹ ਆਪਣੇ ਕੰਮ ਉੱਤੇ ਆਪਣਾ ਧਿਆਨ ਕੇਂਦਰਤ ਕਰ ਸਕਣ।ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਪੱਖਾ, ਏ ਸੀ ਨਹੀਂ ਹੈ,ਪਰ ਫਿਰ ਵੀ ਉਹ ਲਗਾਤਾਰ ਬੈਠ ਕੇ ਡਰਾਇੰਗ ਬਣਾਉਂਦੇ ਹਨ ਅਤੇ ਸਿਰਫ ਇਕ ਗਲਾਸ ਪਾਣੀ ਪੀ ਕੇ ਲਗਾਤਾਰ ਕਈ ਘੰਟੇ ਉਹ ਮੇਜ਼ ਉੱਤੇ ਬੈਠੇ ਰਹਿੰਦੇ ਹਨ ਅਤੇ ਕਲਾਕਾਰੀ ਦਿਖਾਉਂਦੇ ਹਨ। ਇਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਹਰ ਕੋਈ ਇਨ੍ਹਾਂ ਦੀ ਗੱਲਾਂ ਵਿੱਚ ਦਿਲਚਸਪੀ ਲੈਂਦਾ ਹੈ, ਕਿਉਂਕਿ ਇਨ੍ਹਾਂ ਦੇ ਸੋਚਣ

ਦਾ ਤਰੀਕਾ ਦੂਸਰੇ ਲੋਕਾਂ ਨਾਲੋਂ ਵੱਖਰਾ ਹੈ। ਦੁਨੀਆਂ ਦੀ ਹਰ ਚੀਜ਼ ਬਾਰੇ ਇਹ ਇੱਕ ਵੱਖਰੀ ਨਜ਼ਰ ਤੋਂ ਸੋਚਦੇ ਹਨ।

Leave a Reply

Your email address will not be published. Required fields are marked *