ਪੰਜ ਮਹੀਨਿਆਂ ਦੀ ਇਹ ਬੱਚੀ ਬਣ ਰਹੀ ਹੈ ਪੱਥਰ ਦੀ ਤੁਸੀਂ ਵੇਖ ਕੇ ਹੋ ਜਾਵੋਗੇ ਹੈਰਾਨ

Uncategorized

ਦੁਨੀਆਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ,ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ।ਕੁਝ ਦਿਨ ਪਹਿਲਾਂ ਇਕ ਖਬਰ ਸਾਹਮਣੇ ਆਈ ਸੀ,ਜਿਸ ਵਿਚ ਇਕ ਦੱਸ ਸਾਲ ਦੀ ਬੱਚੀ ਜੋ ਕਿ ਆਪਣੀ ਦੱਸ ਸਾਲ ਦੀ ਉਮਰ ਵਿਚ ਅੱਸੀ ਸਾਲ ਦੀ ਲੱਗਦੀ ਸੀ।ਪਰ ਪਿਛਲੇ ਦਿਨੀਂ ਉਸ ਦੀ ਮੌਤ ਹੋ ਗਈ, ਜਿਸ ਦੀ ਮੌਤ ਉੱਤੇ ਬਹੁਤ ਸਾਰੇ ਲੋਕਾਂ ਨੇ ਅਫ਼ਸੋਸ ਜਤਾਇਆ ਕਿਉਂਕਿ ਉਹ ਇੱਕ ਬਹੁਤ ਹੀ ਵਧੀਆ ਪੇਂਟਰ ਵੀ ਸੀ।ਇਸੇ ਤਰ੍ਹਾਂ ਦੀ ਇਕ ਖ਼ਬਰ ਇੰਗਲੈਂਡ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਪੰਜ ਮਹੀਨਿਆਂ ਦੀ ਬੱਚੀ ਨੂੰ ਅਜਿਹੇ ਜੈਨੇਟਿਕ ਬਿਮਾਰੀ ਹੈ।ਜਿਸ ਕਾਰਨ ਉਸ ਦਾ ਸਰੀਰ ਪੱਥਰ ਬਣਦਾ ਜਾ ਰਿਹਾ ਹੈ,ਭਾਵ ਉਹ

ਕਦੇ ਵੀ ਚੱਲ ਫਿਰ ਨਹੀਂ ਸਕੇਗੀ। ਉਸ ਨੂੰ ਆਪਣੀ ਸਾਰੀ ਜ਼ਿੰਦਗੀ ਬਿਸਤਰੇ ਤੇ ਹੀ ਬਿਤਾਉਣੀ ਪਵੇਗੀ। ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਪੰਜ ਮਹੀਨਿਆਂ ਦੀ ਬੱਚੀ ਉੱਤੇ ਬਹੁਤ ਵੱਡਾ ਕਹਿਰ ਟੁੱਟਿਆ ਹੈ। ਇਸ ਬੱਚੀ ਦੇ ਮਾਂ ਬਾਪ ਦੀ ਇਕ ਵੀਡੀਓ ਲੋਕਾਂ ਨਾਲ ਸਾਂਝੀ ਕੀਤੀ ਹੈ। ਜਿਸ ਵਿੱਚੋਂ ਦੱਸ ਰਹੇ ਹਨ ਕਿ ਉਨ੍ਹਾਂ ਦੀ ਬੱਚੀ ਨੂੰ ਇਹ ਗੰਭੀਰ ਬੀਮਾਰੀ ਹੋ ਚੁੱਕੀ ਹੈ।ਉਸ ਬਾਰੇ ਉਨ੍ਹਾਂ ਨੂੰ ਕਿਵੇਂ ਪਤਾ ਚੱਲਿਆ,ਉਸ ਬਾਰੇ ਵੀ ਉਹ ਜਾਣਕਾਰੀ ਦੇ ਰਹੇ ਹਨ। ਉਨ੍ਹਾਂ

ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਨਾਮ ਲੈਕਸੀ ਹੈ,ਉਸ ਦਾ ਜਨਮ ਜਨਵਰੀ ਮਹੀਨੇ ਵਿੱਚ ਹੋਇਆ ਸੀ। ਅਚਾਨਕ ਹੀ ਉਸ ਦੇ ਇਕ ਅੰਗੂਠੇ ਵਿਚ ਸੋਜ਼ ਆਈ,ਜਿਸ ਤੋਂ ਬਾਅਦ ਉਸ ਦਾ ਐਕਸਰੇ ਕਰਵਾਇਆ ਗਿਆ।ਡਾਕਟਰਾਂ ਨੇ ਦੱਸਿਆ ਕਿ ਲੈਕਸੀ ਕਦੇ ਵੀ ਚੱਲ ਫਿਰ ਨਹੀਂ ਸਕੇਗੀ।ਸੋ ਇਹ ਇਕ ਮਾਂ ਬਾਪ ਲਈ ਬਹੁਤ ਹੀ ਦਿਲ ਦਹਿਲਾਉਣ ਵਾਲੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਬਿਮਾਰੀ ਵੀਹ ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਹੀ ਹੁੰਦੀ

ਹੈ,ਜਿਸ ਦਾ ਕੋਈ ਵੀ ਇਲਾਜ ਨਹੀਂ ਹੈ।ਸੋ ਲੋਕਾਂ ਵੱਲੋਂ ਲੈਕਸੀ ਦੀ ਚੰਗੀ ਸਿਹਤ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *