ਕਿਉਂ ਦਰੱਖਤ ਦੇ ਨਾਲ ਬੰਨ੍ਹ ਕੇ ਕੁੱਟੀ ਸੀ ਕੁੜੀ ,ਸੱਚਾਈ ਆਈ ਸਾਹਮਣੇ

Uncategorized

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਦੇਖਣ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ,ਜਿਸ ਵਿੱਚ ਇੱਕ ਲੜਕੀ ਨੂੰ ਦਰੱਖਤ ਦੇ ਨਾਲ ਬੰਨ੍ਹਿਆ ਗਿਆ ਸੀ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਬਹੁਤ ਸਾਰੇ ਲੋਕ ਜਾਨਣਾ ਚਾਹੁੰਦੇ ਸੀ ਕਿ ਇਸ ਲੜਕੀ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦਾ ਹੈ,ਜਿੱਥੇ ਕਿ ਇਕ ਉਨੀ ਸਾਲਾ ਲੜਕੀ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ ਅਤੇ ਕੁੱਟਣ ਵਾਲੇ ਕੋਈ ਹੋਰ ਨਹੀਂ,

ਬਲਕਿ ਲੜਕੀ ਦੇ ਪਰਿਵਾਰਕ ਮੈਂਬਰ ਸਨ।ਜਾਣਕਾਰੀ ਮੁਤਾਬਕ ਇਹ ਲੜਕੀ ਵਿਆਹੀ ਹੋਈ ਹੈ ਅਤੇ ਇਸ ਦਾ ਪਤੀ ਗੁਜਰਾਤ ਵਿੱਚ ਕੰਮ ਕਰਨ ਲਈ ਚਲਾ ਗਿਆ।ਉਸ ਤੋਂ ਬਾਅਦ ਇਹ ਲੜਕੀ ਨਾਰਾਜ਼ ਹੋ ਗਈ ਅਤੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਮਾਮੇ ਦੇ ਘਰ ਚਲੀ ਗਈ।ਉਸ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ।ਉਸ ਤੋਂ ਬਾਅਦ ਲੜਕੀ ਦੇ ਪੇਕੇ ਪਰਿਵਾਰ ਵਾਲੇ ਉਸ ਨੂੰ ਉਸ ਦੇ ਮਾਮੇ ਦੇ ਘਰੋਂ ਆਪਣੇ ਘਰ ਲੈ ਆਏ ਅਤੇ ਉੱਥੇ ਲਿਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਇੰਨਾ

ਹੀ ਨਹੀਂ, ਬਲਕਿ ਉਸ ਨੂੰ ਦਰੱਖਤ ਦੇ ਨਾਲ ਲਟਕਾ ਕੇ ਬੁਰੀ ਤਰ੍ਹਾਂ ਨਾਲ ਜਾਨਵਰਾਂ ਦੀ ਤਰ੍ਹਾਂ ਮਾਰਿਆ।ਇਸ ਸਮੇਂ ਲੜਕੀ ਦੇ ਰਿਸ਼ਤੇਦਾਰ ਹੱਸਦੇ ਹੋਏ ਵੀ ਦਿਖਾਈ ਦੇ ਰਹੇ ਹਨ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਲੜਕੀ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ-ਵਾ-ਨੀ-ਅ-ਤ ਨੂੰ ਗਲਤ ਠਹਿਰਾ ਰਹੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।ਸੋ ਜੇਕਰ ਦੇਖਿਆ ਜਾਵੇ ਤਾਂ ਇਹ ਮੱਧ ਪ੍ਰਦੇਸ਼ ਦਾ ਕੋਈ

ਪਹਿਲਾ ਮਾਮਲਾ ਨਹੀਂ ਹੈ,ਜਿੱਥੇ ਕਿ ਲੜਕੀਆਂ ਨਾਲ ਅਜਿਹਾ ਹੁੰਦਾ ਹੈ।ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।ਜਿਥੇ ਕਿ ਲੜਕੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ ਹੈ, ਪਰ ਕਦੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ।

Leave a Reply

Your email address will not be published. Required fields are marked *