ਐਨ ਆਰ ਆਈ ਕੁੜੀ ਨੂੰ ਸਹੁਰਾ ਪਰਿਵਾਰ ਕਮਰੇ ਵਿੱਚ ਬੰਦ ਕਰਕੇ ਫਰਾਰ ਕੈਮਰੇ ਸਾਹਮਣੇ ਕੁਡ਼ੀ ਨੇ ਦੱਸੀ ਸਾਰੀ ਸਚਾਈ

Uncategorized

ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ,ਜੋ ਕਿ ਆਪਣਾ ਮਤਲਬ ਕੱਢਣ ਤੋਂ ਬਾਅਦ ਸਾਹਮਣੇ ਵਾਲੇ ਨੂੰ ਲੱਤ ਮਾਰ ਦਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦੇ ਸ਼ੌਕੀਨ ਹਨ ਅਤੇ ਉੱਧਰ ਹੀ ਪੱਕਾ ਹੋਣਾ ਚਾਹੁੰਦੇ ਹਨ।ਜਿਸ ਲਈ ਉਨ੍ਹਾਂ ਵੱਲੋਂ ਬਹੁਤ ਸਾਰੇ ਪਾਪੜ ਵੇਲੇ ਜਾਂਦੇ ਹਨ,ਪਰ ਕਈ ਵਾਰ ਉਹ ਆਪਣਾ ਮਤਲਬ ਕੱਢਣ ਤੋਂ ਬਾਅਦ ਆਪਣੇ ਹਮਸਫ਼ਰ ਨਾਲ ਧੋਖਾ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਲੜਕੀ ਨੂੰ ਕੁਝ ਦਿਨ ਪਹਿਲਾਂ ਉਸ ਦੇ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਘਰ ਦੇ ਅੰਦਰ ਜਿੰਦਾ ਲਗਾ ਕੇ ਬੰਦ ਕਰ ਦਿੱਤਾ ਗਿਆ

ਸੀ। ਉਸ ਤੋਂ ਬਾਅਦ ਉਸ ਲੜਕੀ ਨੇ ਆਪਣੇ ਭਰਾ ਨੂੰ ਫੋਨ ਕੀਤਾ ਅਤੇ ਪੁਲਸ ਮੁਲਾਜ਼ਮਾਂ ਤਕ ਇਹ ਗੱਲ ਪਹੁੰਚੀ।ਉਸ ਤੋਂ ਬਾਅਦ ਪੁਲਸ ਮੁਲਾਜ਼ਮ ਲੜਕੀ ਦੇ ਘਰ ਗਏ ਅਤੇ ਕੰਧਾਂ ਟੱਪ ਕੇ ਪੁਲੀਸ ਮੁਲਾਜ਼ਮ ਲੜਕੀ ਤੱਕ ਪਹੁੰਚੇ ਅਤੇ ਤਿੰਨ ਦਿਨਾਂ ਲਈ ਉਸ ਨੂੰ ਹਸਪਤਾਲ ਵਿੱਚ ਰੱਖਿਆ ਗਿਆ।ਉਸ ਤੋਂ ਬਾਅਦ ਲੜਕੀ ਦਾ ਇੱਕ ਇੰਟਰਵਿਊ ਸਾਹਮਣੇ ਆ ਰਿਹਾ ਹੈ,ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਸ ਦਾ ਵਿਆਹ ਦੋ ਹਜਾਰ ਉਨੀ ਵਿਚ ਬੜੀ ਹੀ ਧੂਮਧਾਮ ਦੇ ਨਾਲ ਹੋਇਆ ਸੀ।ਉਸ ਤੋਂ ਬਾਅਦ ਉਹ ਜਰਮਨ ਚਲੀ ਗਈ ਸੀ,ਕਿਉਂਕਿ ਉਸ ਕੋਲ ਜਰਮਨ ਦੀ ਪੀਆਰ ਹੈ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਵਾਪਸ ਉਹ ਪੰਜਾਬ ਆਈ ਅਤੇ

ਆਪਣੇ ਪਤੀ ਨੂੰ ਆਪਣੇ ਨਾਲ ਲੈ ਗਈ।ਕੁਝ ਸਮਾਂ ਉਸ ਦਾ ਪਤੀ ਉਸ ਨਾਲ ਵਧੀਆ ਰਿਹਾ ਅਤੇ ਉਸ ਦੇ ਪਤੀ ਨੂੰ ਵੀ ਜਰਮਨ ਦੀ ਪੀਆਰ ਮਿਲ ਗਈ।ਲਗਪਗ ਡੇਢ ਮਹੀਨਾ ਪਹਿਲਾਂ ਇਸ ਲੜਕੀ ਦਾ ਪਤੀ ਇਸ ਨੂੰ ਬਿਨਾਂ ਦੱਸੇ ਪੰਜਾਬ ਆ ਗਿਆ। ਉਸ ਦੇ ਪਿੱਛੇ ਪਿੱਛੇ ਉਹ ਵੀ ਪੰਜਾਬ ਆ ਗਈ ਅਤੇ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਕੁਝ ਦਿਨ ਪਹਿਲਾਂ ਉਸ ਨੂੰ ਕਿਹਾ ਕਿ ਉਹ ਦੋ ਘੰਟਿਆਂ ਤੱਕ ਘਰ ਵਾਪਸ ਆ ਜਾਣਗੇ। ਪਰ ਉਹ ਲੜਕੀ ਨੂੰ ਘਰ ਦੇ ਅੰਦਰ ਜਿੰਦਾ ਲਗਾ ਕੇ ਫ਼ਰਾਰ ਹੋ ਗਏ।ਹੁਣ ਲੜਕੀ ਵਲੋਂ ਇਨਸਾਫ ਦੀ

 

ਮੰਗ ਕੀਤੀ ਜਾ ਰਹੀ ਹੈ। ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੇ ਆਧਾਰ ਉੱਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *