ਬੀਮਾਰ ਮਾਂ ਨੂੰ ਮਿਲ ਕੇ ਘਰ ਆ ਰਹੇ ਪੰਜ ਭੈਣਾਂ ਤੇ ਇਕੱਲੇ ਭਰਾ ਨਾਲ ਵਾਪਰ ਗਿਆ ਇਹ ਵੱਡਾ ਹਾਦਸਾ

Uncategorized

ਅੱਜਕੱਲ੍ਹ ਸੜਕਾਂ ਉੱਤੇ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਦੇ ਮੁੱਖ ਕਾਰਨ ਵਾਹਨਾਂ ਦੀ ਤੇਜ਼ ਗਤੀ ਅਤੇ ਸੜਕਾਂ ਦੇ ਨਿਯਮਾਂ ਦੀ ਉਲੰਘਣਾ ਕਰਨਾ ਹੁੰਦਾ ਹੈ।ਅਜਿਹਾ ਕਰਕੇ ਲੋਕ ਆਪਣੀ ਜਾਨ ਤਕ ਖ਼-ਤ-ਰੇ ਵਿੱਚ ਪਾਉਂਦੇ ਹੀ ਹਨ।ਨਾਲ ਹੀ ਖੁਦ ਬੇਕਸੂਰ ਲੋਕਾਂ ਦੀ ਜਾਨ ਖ-ਤ-ਰੇ ਵਿਚ ਪਾ ਦਿੰਦੇ ਹਨ।ਜਿਸ ਕਾਰਨ ਬਹੁਤ ਸਾਰੇ ਬੇਕਸੂਰ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਜੋਗੇਸ਼ ਨਾਂ ਦਾ ਨੌਜਵਾਨ ਹੁਸ਼ਿਆਰਪੁਰ ਵਿਚ ਆਪਣੀ ਮਰੀਜ਼ ਮਾਂ ਨੂੰ ਮਿਲਣ ਲਈ ਗਿਆ ਸੀ ਅਤੇ ਮਿਲਣ ਤੋਂ ਬਾਅਦ ਉਹ ਵਾਪਸ ਬਟਾਲਾ ਵੱਲ ਆ ਰਿਹਾ ਸੀ।ਇਸੇ ਦੌਰਾਨ ਇਕ ਗਲਤ ਸਾਈਡ ਤੋਂ

ਆ ਰਹੀ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਇਨੋਵਾ ਕਾਰ ਲੜਕੇ ਨੂੰ ਟੱਕਰ ਮਾਰਨ ਤੋਂ ਬਾਅਦ ਪਹਿਲੀ ਵਿੱਚ ਜਾ ਡਿੱਗੀ ਅਤੇ ਉਸ ਤੋਂ ਬਾਅਦ ਇਸ ਦਾ ਕਾਰ ਡਰਾਈਵਰ ਫਰਾਰ ਹੋ ਗਿਆ। ਪੀੜਤ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਯੋਗੇਸ਼ ਅਜੇ ਕੁਆਰਾ ਸੀ ਅਤੇ ਉਸ ਦੀਆਂ ਪੰਜ ਭੈਣਾਂ ਹਨ।ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ,ਜਿਸ ਨਾਲ ਯੋਗੇਸ਼ ਦਾ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਕਾਰ ਦੇ

ਡਰਾਈਵਰ ਨੇ ਉਨ੍ਹਾਂ ਦੇ ਲੜਕੇ ਵਿਚ ਆਪਣੀ ਕਾਰ ਮਾਰੀ ਹੈ,ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨੋਵਾ ਦੇ ਕਾਰ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਸੜਕ ਹਾਦਸਿਆਂ ਦੌਰਾਨ ਲੋਕ ਆਪਣੀ ਜਾਨ ਗਵਾ ਰਹੇ ਹਨ।ਸੋ ਅਜਿਹੇ ਹਾਦਸਿਆਂ ਨੂੰ ਦੇਖਣ

ਤੋਂ ਬਾਅਦ ਲੋਕਾਂ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੀ ਗਤੀ ਨੂੰ ਘੱਟ ਰੱਖਣ ਅਤੇ ਸੜਕ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਨ।

Leave a Reply

Your email address will not be published. Required fields are marked *