ਇਸ ਲਾਲ ਕੱਪੜਿਆਂ ਵਾਲੀ ਜ਼ਨਾਨੀ ਨੇ ਪਾ ਦਿੱਤੀ ਬੰਦਿਆਂ ਦੇ ਵਿੱਚ ਦਹਿਸ਼ਤ ,ਘਟਨਾ ਹੋਈ ਸੀ ਸੀ ਟੀ ਵੀ ਵਿਚ ਕੈਦ

Uncategorized

ਅੱਜਕੱਲ੍ਹ ਲੁੱਟਾਂ-ਖੋਹਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਸਭ ਨੂੰ ਹੈਰਾਨ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਆਟੋ ਵਰਕਸ਼ਾਪ ਚ ਇੱਕ ਆਦਮੀ ਅਤੇ ਔਰਤ ਆਏ, ਉਹ ਇੱਕ ਦੂਜੇ ਨੂੰ ਪਤੀ ਪਤਨੀ ਦੱਸ ਰਹੇ ਸੀ ਅਤੇ ਉਹਨਾਂ ਨੇ ਕਿਹਾ ਕਿ ਉਹ ਮੋਟਰਸਾਈਕਲ ਖਰੀਦਣਾ ਚਾਹੁੰਦੇ ਹਨ।ਪਰ ਇਸੇ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਅਤੇ ਸੁਣਨ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਰਹੇ ਹਨ ਕਿ ਅੱਜਕੱਲ੍ਹ ਕਿਸ ਤਰੀਕੇ ਨਾਲ ਲੋਕ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ

ਇਹ ਆਦਮੀ ਅੌਰਤ ਦੁਕਾਨ ਵਿੱਚੋਂ ਮੋਟਰਸਾਈਕਲ ਭਜਾ ਕੇ ਲੈ ਗਏ ਅਤੇ ਵਾਪਸ ਨਹੀਂ ਆਏ।ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇੱਥੇ ਆਦਮੀ ਤੇ ਔਰਤ ਆਏ ਸੀ ਜਿਨ੍ਹਾਂ ਨੇ ਪਹਿਲਾਂ ਸਕੂਟਰੀ ਦੀ ਟਰਾਈ ਲਈ, ਪਰ ਉਸ ਵਿੱਚ ਉਨ੍ਹਾਂ ਨੇ ਕੁਝ ਨੁਕਸ ਕੱਢੇ। ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੋਟਰਸਾਈਕਲ ਦੀ ਟਰਾਈ ਉਹ ਲੈਣਾ ਚਾਹੁੰਦੇ ਹਨ ਅਤੇ ਇਸੇ ਦੌਰਾਨ ਉਹ ਮੋਟਰਸਾਈਕਲ ਉੱਤੇ ਬੈਠ ਕੇ ਚਲੇ ਗਏ,ਪਰ ਵਾਪਸ ਨਹੀਂ ਆਏ। ਦੁਕਾਨਦਾਰਾਂ ਨੇ ਪੁਲਸ ਮੁਲਾਜ਼ਮਾਂ

ਨੂੰ ਇਸ ਬਾਰੇ ਸੂਚਨਾ ਦਿੱਤੀ ਮੌਕੇ ਤੇ ਪੁਲਸ ਅਧਿਕਾਰੀ ਦੁਕਾਨ ਵਿਚ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਲੱਭ ਕੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕੁਝ ਜਾਣਕਾਰੀ ਮਿਲੇ ਅਤੇ

ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਵਿਚ ਆਸਾਨੀ ਹੋਵੇ।

Leave a Reply

Your email address will not be published. Required fields are marked *