ਇਸ ਪਿੰਡ ਵਿੱਚ ਢੋਲ ਦੇ ਡੱਗੇ ਉਪਰ ਪੈਂਦੇ ਹਨ ਕੀਰਨੇ, ਕੀਰਨੇ ਸੁਣ ਕੇ ਬਾਬਿਆਂ ਦਾ ਵੀ ਨਿਕਲ ਗਿਆ ਹਾਸਾ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿਚ ਮੀਂਹ ਨਾ ਪੈਣ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ।ਇੱਕ ਪਾਸੇ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਕਿਸਾਨ ਝੋਨਾ ਲਗਾਉਣ ਸਮੇਂ ਆ ਰਹੀਆਂ ਪ੍ਰੇਸ਼ਾਨੀਆਂ ਕਾਰਨ ਉਹ ਬਹੁਤ ਹੀ ਜ਼ਿਆਦਾ ਦੁਖੀ ਹਨ,ਕਿਉਂਕਿ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਚੁੱਕਿਆ ਹੈ। ਜਿਸ ਕਾਰਨ ਪੰਜਾਬ ਦੇ ਖੇਤਾਂ ਵਿਚ ਅੱਠ ਘੰਟੇ ਬਿਜਲੀ ਨਹੀਂ ਪਹੁੰਚ ਰਹੀ ਅਤੇ ਪਾਣੀ ਪੂਰਾ ਨਹੀਂ ਹੋ ਰਿਹਾ।ਜਿਸ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਕਿਸਾਨਾਂ ਨੂੰ ਆ ਰਹੀਆਂ ਹਨ।ਇਸ ਤੋਂ ਇਲਾਵਾ ਘਰਾਂ ਵਿੱਚ ਬੈਠੇ ਹੋਏ ਲੋਕ ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਹਨ।ਜਿਸ ਕਾਰਨ ਉਹ ਰੱਬ ਅੱਗੇ ਅਰਦਾਸ ਕਰ ਰਹੇ ਹਨ

ਕਿ ਮੀਂਹ ਪੈ ਜਾਵੇ ਪਰ ਅਜੇ ਤੱਕ ਪੰਜਾਬ ਵਿਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਪਰ ਲੋਕ ਹਰ ਪਾਸਿਓਂ ਅਰਦਾਸਾਂ ਕਰ ਰਹੇ ਹਨ ਕਿ ਰੱਬ ਉਨ੍ਹਾਂ ਦੀ ਅਰਦਾਸ ਸੁਣੇ ਅਤੇ ਮੀਂਹ ਪਵੇ। ਪਰ ਉੱਥੇ ਹੀ ਕੁਝ ਪਿੰਡਾਂ ਵਿਚ ਪੁਰਾਣੀਆਂ ਰੀਤਾਂ ਦੇ ਅਨੁਸਾਰ ਗੁੱਡੀ ਫੂਕੀ ਜਾ ਰਹੀ ਹੈ। ਦੱਸ ਦਈਏ ਕਿ ਇਹ ਇੱਕ ਪੁਰਾਣੀ ਰੀਤ ਹੈ ਜਿਸ ਬੱਚੇ ਇੱਕ ਗੁੱਡੀ ਬਣਾ ਕੇ ਫੂਕੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਬੁੱਢੀ ਨੂੰ ਫੂਕਣ ਤੋਂ ਬਾਅਦ ਮੀਂਹ ਪੈਂਦਾ ਹੈ।ਇਸੇ ਲਈ ਫਗਵਾੜਾ ਦੇ ਪਿੰਡ ਪਲਾਹੀ ਤੋਂ ਕੁਝ ਤਸਵੀਰਾਂ

ਸਾਹਮਣੇ ਆ ਰਹੀਆਂ ਹਨ, ਜਿੱਥੇ ਕਿ ਪਿੰਡ ਦੀਆਂ ਔਰਤਾਂ ਅਤੇ ਬੱਚੇ ਇਕੱਠੇ ਹੋਏ ਹਨ ਅਤੇ ਉਨ੍ਹਾਂ ਨੇ ਇਕ ਗੁੱਡੀ ਤਿਆਰ ਕੀਤੀ ਹੈ।ਉਸ ਨੂੰ ਮੋਢਿਆਂ ਤੇ ਚੁੱਕ ਕੇ ਉਸ ਦਾ ਦਾਹ ਸਸਕਾਰ ਕਰਨ ਲਈ ਲਿਜਾਇਆ ਜਾ ਰਿਹਾ ਹੈ ਅਤੇ ਔਰਤਾਂ ਨੇ ਪਿੱਟ ਸਿਆਪਾ ਕਰਦੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਗੁੱਡੀ ਫੂਕਣ ਤੋਂ ਬਾਅਦ ਵੀ ਜ਼ਰੂਰ ਪਵੇਗਾ।ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਮੂਰਖਤਾ ਵੀ ਕਿਹਾ ਜਾਂਦਾ ਹੈ,ਪਰ ਉੱਥੇ ਹੀ ਕੁਝ ਲੋਕ ਅਜਿਹਾ ਕਹਿੰਦੇ ਹੋਏ ਦਿਖਾਈ ਦਿੰਦੇ

ਹਨ ਕਿ ਭਾਵੇਂ ਇਸ ਨਾਲ ਮੀਂਹ ਪਵੇ ਜਾਂ ਨਾ ਪਵੇ।ਪਰ ਕੁਝ ਸਮੇਂ ਲਈ ਲੋਕ ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਯਾਦ ਜ਼ਰੂਰ ਕਰ ਲੈਂਦੇ ਹਨ।

Leave a Reply

Your email address will not be published. Required fields are marked *