ਪੰਜਾਬ ਦੀਆਂ ਮੋਟਰਾਂ ਵਿੱਚੋਂ ਨਿਕਲਣ ਲੱਗਾ ਲਾਲ ਪਾਣੀ ਪਿੰਡ ਦੇ ਲੋਕਾਂ ਵਿਚ ਫੈਲ ਗਈ ਦਹਿਸ਼ਤ

Uncategorized

ਇਨਸਾਨ ਨੇ ਤਰੱਕੀ ਦੇ ਨਾਮ ਤੇ ਕੁਦਰਤ ਦੀ ਹਰ ਚੀਜ਼ ਨਾਲ ਛੇੜਛਾੜ ਕੀਤੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਫੈਕਟਰੀਆਂ ਦਾ ਪਾਣੀ ਨਹਿਰਾਂ ਵਿਚ ਜਾਂਦਾ ਹੈ ਜਾਂ ਫਿਰ ਉਨ੍ਹਾਂ ਨਹਿਰਾਂ ਵਿੱਚੋਂ ਨਿਕਲਣ ਵਾਲਾ ਮਲਬਾ ਧਰਤੀ ਹੇਠਾਂ ਪਹੁੰਚਾ ਦਿੱਤਾ ਜਾਂਦਾ ਹੈ।ਜਿਸ ਕਾਰਨ ਧਰਤੀ ਹੇਠਲਾ ਪਾਣੀ ਗੰਦਾ ਹੋ ਰਿਹਾ ਹੈ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਖੇਤ ਵਿੱਚ ਮੋਟਰ ਵਾਲਾ ਪਾਣੀ ਲਾਲ ਰੰਗ ਦਾ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸੰਗਰੂਰ ਦੇ ਤਹਿਸੀਲ ਭਵਾਨੀਗੜ੍ਹ ਦੇ

ਪਿੰਡ ਤੂਰ ਦਾ ਮਾਮਲਾ ਹੈ।ਇਸ ਪਿੰਡ ਵਿੱਚ ਟੂਟੀਆਂ ਦਾ ਪਾਣੀ ਵੀ ਪੀਲੇ ਰੰਗ ਦਾ ਰਿਹਾ ਹੈ ਅਤੇ ਮੋਟਰਾਂ ਦਾ ਜੋ ਪਾਣੀ ਆ ਰਿਹਾ ਹੈ,ਉਹ ਬਿਲਕੁਲ ਸੂਹਾ ਲਾਲ ਆ ਰਿਹਾ ਹੈ।ਜਦੋਂ ਤੋਂ ਇਹ ਵੀਡਿਓ ਵਾਇਰਲ ਹੋਈ ਹੈ,ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵੀਹ ਸਾਲ ਪਹਿਲਾਂ ਇੱਥੇ ਇਕ ਕੈਮੀਕਲ ਦੀ ਫੈਕਟਰੀ ਲੱਗੀ ਹੋਈ ਸੀ।ਜਿਸਦਾ ਨਾਮ ਮਠਾੜੂ ਸੀ ਉਸ ਸਮੇਂ ਫੈਕਟਰੀ ਚ ਕੈਮੀਕਲ ਬਣਾਇਆ ਜਾਂਦਾ ਸੀ ਅਤੇ ਵਾਧੂ ਮਲਬੇ ਨੂੰ ਟੋਇਆਂ ਰਾਹੀਂ ਧਰਤੀ ਦੇ ਹੇਠਾਂ ਪਹੁੰਚਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਮਾਲਕਾਂ ਵੱਲੋਂ ਧਰਤੀ ਹੇਠਾਂ ਤਿੱਨ ਸੌ ਫੁੱਟ ਤੱਕ ਦੇ ਡੂੰਘੇ ਟੋਏ ਪੁਟਵਾਏ ਗਏ ਸੀ।ਪਰ ਉਸੇ ਸਮੇਂ ਕਿਸੇ ਪ੍ਰਸ਼ਾਸਨ ਵੱਲੋਂ

ਵੀ ਕੋਈ ਕਾਰਵਾਈ ਨਹੀਂ ਕੀਤੀ ਗਈ,ਜਿਸ ਕਾਰਨ ਲਗਾਤਾਰ ਉਨ੍ਹਾਂ ਵੱਲੋਂ ਅਜਿਹਾ ਕੀਤਾ ਜਾਂਦਾ ਰਿਹਾ ਅਤੇ ਪਿੰਡ ਦੇ ਲੋਕ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਕਿਉਂਕਿ ਉਨ੍ਹਾਂ ਕੋਲ ਪੀਣ ਦੇ ਲਾਇਕ ਪਾਣੀ ਨਹੀਂ ਹੈ।ਜਿਸ ਕਾਰਨ ਉਨ੍ਹਾਂ ਨੂੰ ਬਾਹਰਲੇ ਪਿੰਡਾਂ ਤੋਂ ਪਾਣੀ ਲਿਆਉਣਾ ਪੈਂਦਾ ਹੈ।ਕਿਉਂਕਿ ਉਨ੍ਹਾਂ ਦੇ ਪਿੰਡ ਵਿਚ ਬਿਲਕੁਲ ਵੀ ਪੀਣ ਯੋਗ ਪਾਣੀ ਨਹੀਂ ਹੈ,ਜੇਕਰ ਲੋਕ ਅਜਿਹਾ ਪਾਣੀ ਪੀਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਭਿਆਨਕ ਬੀਮਾਰੀਆਂ ਲੱਗਣਗੀਆ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਇਹ ਫੈਕਟਰੀ ਸੀ ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਸਾਫ ਕਰਵਾਉਣ ਦੇ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।ਸੋ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਉਸ ਤੋਂ ਬਾਅਦ ਪੰਜਾਬ ਵਿਚ ਸਾਰੀਆਂ ਫੈਕਟਰੀਆਂ ਉੱਤੇ ਹੀ ਸਵਾਲ ਖੜ੍ਹੇ ਹੁੰਦੇ ਹਨ।ਕਿਉਂਕਿ ਉਨ੍ਹਾਂ ਵੱਲੋਂ ਲਗਾਤਾਰ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਹੈ।ਪਰ ਪੁਲਸ

ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਸਰਕਾਰਾਂ ਵੀ ਸੁੱਤੀਆਂ ਪਈਆਂ ਹਨ, ਕਿਉਂਕਿ ਉਨ੍ਹਾਂ ਵੱਲੋਂ ਵੀਰ ਨਾਲ ਫੈਕਟਰੀਆਂ ਦੇ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।

Leave a Reply

Your email address will not be published. Required fields are marked *