ਦੋ ਸਾਲ ਦੇ ਬੱਚੇ ਨੂੰ ਨਾਲ ਲੈ ਕੇ ਸਹੁਰਿਆਂ ਦੇ ਦਰਵਾਜ਼ੇ ਵਿੱਚ ਬੈਠੀ ਇਸ ਔਰਤ ਦੀ ਸੁਣੋ ਦਰਦ ਭਰੀ ਕਹਾਣੀ

Uncategorized

ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਕ ਵਿਆਹੁਤਾ ਲੜਕੀ ਆਪਣੇ ਸਹੁਰੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ,ਕਿਉਂਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਅਤੇ ਉਸ ਨੂੰ ਕਮਰੇ ਅੰਦਰ ਬੰਦ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਇਸ ਲੜਕੀ ਨੇ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਤੋਂ ਬਾਅਦ ਵੀ ਇਸ ਦੇ ਸਹੁਰੇ ਪਰਿਵਾਰ ਨੇ ਇਸ ਨਾਲ ਬਹੁਤ ਕੁੱਟਮਾਰ ਕੀਤੀ।ਹੁਣ ਇਸ ਦੇ ਸਹੁਰੇ ਪਰਿਵਾਰ ਵਾਲੇ ਘਰੋਂ ਫਰਾਰ ਹੋ ਗਏ ਹਨ ਅਤੇ ਘਰ ਦੇ ਦਰਵਾਜ਼ੇ ਉੱਤੇ ਜਿੰਦਾ ਲਮਕ ਰਿਹਾ ਹੈ।ਲੜਕੀ ਆਪਣੇ ਸਹੁਰੇ ਘਰ ਦੇ ਦਰਵਾਜ਼ੇ ਦੇ ਅੱਗੇ ਖੜ੍ਹ ਕੇ ਆਪਣੀ ਕਹਾਣੀ ਦੱਸ ਰਹੀ ਹੈ ਅਤੇ ਇਨਸਾਫ ਦੀ ਮੰਗ ਕਰ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਇਕ ਲੜਕੀ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਇਸ ਨੇ ਵੱਡੇ ਆਪਰੇਸ਼ਨ ਨਾਲ ਇਕ ਬੱਚੀ ਨੂੰ ਜਨਮ ਦਿੱਤਾ ਹੈ।ਪਰ ਉਸ ਤੋਂ ਬਾਅਦ ਵੀ ਇਸ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਇਸ ਨੂੰ ਕੁੱਟਿਆ ਮਾਰਿਆ ਜਾਂਦਾ ਰਿਹਾ,ਜਿਸ ਕਾਰਨ ਇਸ ਤੇ ਟਾਂਕੇ ਹਿੱਲ ਗਏ।ਉਸ ਤੋਂ ਬਾਅਦ ਇਸ ਦਾ ਇਲਾਜ ਉਸ ਦੇ ਪੇਕੇ ਪਰਿਵਾਰ ਵਾਲਿਆਂ ਨੇ ਕਰਵਾਇਆ, ਪਰ ਬਾਅਦ ਵਿੱਚ ਵੀ ਇਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ।ਪਿਛਲੇ ਦਿਨੀਂ ਇਸ ਦੀ ਨਣਦ ਸੱਸ ਸਹੁਰੇ ਅਤੇ

ਪਤੀ ਵੱਲੋਂ ਇਸ ਨੂੰ ਕੁੱਟਿਆ ਗਿਆ।ਜਿਸ ਤੋਂ ਬਾਅਦ ਇਸ ਨੂੰ ਕਮਰੇ ਵਿੱਚ ਬੰਦ ਕੀਤਾ ਗਿਆ ਕਿਉਂਕਿ ਇਸ ਨੇ ਆਪਣੇ ਉੱਤੇ ਹੋ ਰਹੇ ਜ਼ੁਲਮਾਂ ਦੀ ਸ਼ਿਕਾਇਤ ਪੁਲਸ ਮੁਲਾਜ਼ਮਾਂ ਨੂੰ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।ਜਿਸ ਤੋਂ ਬਾਅਦ ਇਨ੍ਹਾਂ ਦੇ ਘਰ ਪੁਲੀਸ ਮੁਲਾਜ਼ਮ ਪਹੁੰਚੇ ਅਤੇ ਪੁਲਿਸ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਣ ਦੀ ਗੱਲ ਕਹੀ ਉਸ ਤੋਂ ਬਾਅਦ ਇਸ ਦੇ ਸਹੁਰੇ ਪਰਿਵਾਰ ਵਾਲੇ ਭੜਕ ਉਠੇ ਅਤੇ ਲੜਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਭਾਵੇਂ ਕਿ ਹੁਣ ਉਹ ਸਭ ਭੱਜੇ ਹੋਏ ਹਨ ਇਸ ਲੜਕੀ ਦਾ

ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ, ਭਾਵ ਇਸ ਨਾਲ ਇਨਸਾਫ ਨਹੀਂ ਹੋ ਰਿਹਾ ਲੜਕੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਉਹ ਇੱਥੇ ਹੀ ਖੜ੍ਹੀ ਰਹੇਗੀ।

Leave a Reply

Your email address will not be published. Required fields are marked *