ਜਿਸ ਗੰਨਮੈਨ ਨੇ ਮਾਰਿਆ ਸੀ ਕੁਲਵੀਰ ਨਰੂਆਣਾ ਉਸ ਦੀ ਵੀਡੀਓ ਆਈ ਸਾਹਮਣੇ

Uncategorized

ਪਿਛਲੇ ਦਿਨੀਂ ਬਠਿੰਡਾ ਵਿਚ ਕੁਲਵੀਰ ਨਰੂਆਣਾ ਜਿਨ੍ਹਾਂ ਨੂੰ ਗੈਂਗਸਟਰ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਨ੍ਹਾਂ ਦਾ ਉਨ੍ਹਾਂ ਦੇ ਸਾਥੀ ਵੱਲੋਂ ਹੀ ਕ-ਤ-ਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਮਨਪਰੀਤ ਮੰਨਾ ਨਾਂ ਦੇ ਗੰਨਮੈਨ ਨੇ ਕੁਲਵੀਰ ਨਰੂਆਣਾ ਉਤੇ ਗੋ-ਲੀ-ਆਂ ਚਲਾਈਆਂ।ਜਿਸ ਤੋਂ ਬਾਅਦ ਕੁਲਬੀਰ ਨਰਵਾਣਾ ਦੀ ਮੌਕੇ ਤੇ ਮੌਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਚਮਕੌਰ ਸਿੰਘ ਨਾਂ ਦਾ ਵਿਅਕਤੀ ਵੀ ਮਾਰਿਆ ਗਿਆ।ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮਨਪ੍ਰੀਤ ਮੰਨਾ ਫ਼ਰਾਰ ਹੋ ਗਿਆ ਸੀ। ਪਰ ਬਾਅਦ ਵਿੱਚ ਪੁਲੀਸ

ਮੁਲਾਜ਼ਮਾਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਉਸ ਸਮੇਂ ਉਹ ਜ਼ਖ਼ਮੀ ਰੂਪ ਵਿੱਚ ਸੀ ਅਤੇ ਹੁਣ ਉਸ ਦਾ ਫ਼ਰੀਦਕੋਟ ਵਿੱਚਇਲਾਜ ਚੱਲ ਰਿਹਾ ਹੈ।ਪੁਲੀਸ ਮੁਲਾਜ਼ਮ ਕਹਿ ਰਹੇ ਹਨ ਕਿ ਮਨਪ੍ਰੀਤ ਮੰਨਾ ਦਾ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸੇ ਦੌਰਾਨ ਪਿਛਲੇ ਕੁਝ ਦਿਨਾਂ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀਆਂ ਹਨ ,ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਲਵੀਰ ਨਰੂਆਣਾ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।ਨਾਲ ਹੀ

ਇਕ ਪਿਛਲੇ ਦਿਨਾਂ ਦੀ ਮਨਪ੍ਰੀਤ ਮੰਨਾ ਦੇ ਲਾਈਵ ਹੋਣ ਦੀ ਵੀਡੀਓ ਵੀ ਸਾਂਝੀ ਕੀਤੀ ਜਾ ਰਹੀ ਹੈ।ਜਿਸ ਵਿੱਚ ਮਨਪ੍ਰੀਤ ਮੰਨਾਕਿਸੇ ਕਾਲਾ ਨਾਮ ਦੇ ਵਿਅਕਤੀ ਦੁਆਰਾ ਪਾਈ ਗਈ ਪੋਸਟ ਉੱਤੇ ਬੋਲ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕੱਲਾ ਹੀ ਤਲਵੰਡੀ ਆਵੇਗਾ ਤੇ ਉਸ ਨਾਲ ਕਦੋਂ ਮਰਜ਼ੀ ਉਸਦੇ ਵਿਰੋਧੀ ਟੱਕਰ ਲੈਣ।ਇਸ ਤੋਂ ਇਲਾਵਾ

ਉਹ ਇਸ ਵੀਡੀਓ ਵਿੱਚ ਕਾਫ਼ੀ ਜ਼ਿਆਦਾ ਗਾਲ੍ਹਾਂ ਵੀ ਕੱਢਦਾ ਹੋਇਆ ਦਿਖਾਈ ਦੇ ਰਿਹਾ ਹੈ।

Leave a Reply

Your email address will not be published. Required fields are marked *