ਗੋਲਡਨ ਹੱਟ ਤੇ ਅੱਗੇ ਕਿਸਾਨਾਂ ਨੇ ਲਗਾ ਦਿੱਤਾ ਟਰੈਕਟਰਾਂ ਦਾ ਮੇਲਾ, ਦੇਖੋ ਕਿਵੇਂ ਮੂਲੀਆਂ ਵਾਂਗ ਪੱਟ ਦਿੱਤੇ ਬੈਰੀਕੇਡ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਰੱਦ ਕਰ ਦੇਵੇ,ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ।ਇੱਥੋਂ ਤਕ ਕਿ ਜਿਹੜੇ ਲੋਕ ਕਿਸਾਨਾਂ ਦੀ ਮੱਦਦ ਕਰਨ ਲਈ ਅੱਗੇ ਆ ਰਹੇ ਹਨ, ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਲੋਕ ਕਿਸਾਨਾਂ ਦੀ ਮਦਦ ਕਰਨੋਂ ਪਿੱਛੇ ਹਟ ਜਾਣ। ਇਸੇ ਲਈ ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ, ਕਿਉਂਕਿ ਉਹ ਲੰਬੇ ਸਮੇਂ

ਤੋਂ ਕਿਸਾਨਾਂ ਦੀ ਮਦਦ ਕਰ ਰਹੇ ਸੀ ਇਸੇ ਲਈ ਉਨ੍ਹਾਂ ਦੇ ਕੁਰੂਕਸ਼ੇਤਰ ਵਿਚ ਸਥਿਤ ਗੋਲਡਨ ਹੱਟ ਨਾਂ ਦੇ ਹੋਟਲ ਦੇ ਅੱਗੇ ਪ੍ਰਸ਼ਾਸਨ ਵੱਲੋਂ ਪੱਥਰ ਲਗਵਾ ਦਿੱਤੇ ਗਏ ਸੀ ਤਾਂ ਜੋ ਰਾਹਗੀਰ ਉਨ੍ਹਾਂ ਦੇ ਹੋਟਲ ਵਿਚ ਨਾ ਰੁਕ ਸਕਣ ਅਤੇ ਰਾਮ ਸਿੰਘ ਰਾਣਾ ਦਾ ਭਾਰੀ ਨੁਕਸਾਨ ਹੋਵੇ।ਇਸ ਤੋਂ ਬਾਅਦ ਰਾਮ ਸਿੰਘ ਰਾਣਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਸੀ, ਜਿਸ ਵਿਚ ਉਹ ਰੋਂਦੇ ਹੋਏ ਦਿਖਾਈ ਦਿੱਤੇ ਸੀ। ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨ ਗੋਲਡਨ ਹੱਟ ਪਹੁੰਚੇ ਅਤੇ ਰਾਮ ਸਿੰਘ ਰਾਣਾ ਨੂੰ ਇਹ ਹੌਸਲਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਵਿਸ਼ਵਾਸ ਦਿਵਾਇਆ

ਕਿ ਉਹ ਕਦੇ ਵੀ ਉਨ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।ਇਸ ਤੋਂ ਬਾਅਦ ਰਾਮ ਸਿੰਘ ਰਾਣਾ ਚ ਵੀ ਹੌਂਸਲਾ ਦਿਖਾਈ ਦੇ ਰਿਹਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ,ਪਰ ਉਹ ਕਿਸਾਨਾਂ ਦੀ ਸੇਵਾ ਕਰਨੋਂ ਨਹੀਂ ਹਟਣਗੇ।ਕਿਸਾਨਾਂ ਨੇ ਗੋਲਡਨ ਹਟਦੇ ਅੱਗੇ ਖੜ੍ਹ ਕੇ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਆਪ ਇਨ੍ਹਾਂ ਪੱਥਰਾਂ ਨੂੰ ਇੱਥੋਂ ਹਟਵਾ ਦੇਣਗੇ, ਪਰ ਅੱਜ ਤੱਕ ਇਹ ਪੱਥਰ ਗੋਲਡਨ ਹੱਟ ਦੇ ਅੱਗੇ ਹੀ ਪਏ ਸੀ।ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਟਰੈਕਟਰਾਂ ਦੀ ਸਹਾਇਤਾ ਨਾਲ ਇਨ੍ਹਾਂ ਪੱਥਰਾਂ ਨੂੰ ਪਿੱਛੇ ਹਟਾ ਦਿੱਤਾ ਤਾਂ ਜੋ ਮੁਸਾਫ਼ਿਰ ਗੋਲਡਨ ਹੱਟ ਵਿੱਚ ਆ ਸਕਣ ਅਤੇ ਰਾਮ ਸਿੰਘ ਰਾਣਾ

ਦਾ ਕੋਈ ਵੀ ਨੁਕਸਾਨ ਨਾ ਹੋਵੇ।ਬਹੁਤ ਸਾਰੇ ਲੋਕਾਂ ਵੱਲੋਂ ਕਿਸਾਨਾਂ ਦੇ ਇਸ ਕਦਮ ਨੂੰ ਸਹੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਿਸਾਨਾਂ ਦੀ ਮੱਦਦ ਕਰ ਰਹੇ ਹਨ,ਉਹ ਕੋਈ ਗੁਨਾਹ ਨਹੀਂ ਕਰ ਰਹੇ ਜੋ ਉਨ੍ਹਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ।

Leave a Reply

Your email address will not be published. Required fields are marked *