ਮਰਦਾਂ ਵਾਲਾ ਭੇਸ ਬਣਾ ਕੇ ਇਹ ਔਰਤ ਚਲਾਉਂਦੀ ਹੈ ਆਟੋ ,ਦਰਦ ਭਰੀ ਕਹਾਣੀ ਸੁਣ ਕੇ ਹੋ ਜਾਵੋਗੇ ਹੈਰਾਨ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਵਿੱਚ ਔਰਤਾਂ ਅਤੇ ਮਰਦਾਂ ਦੇ ਵਿਚਕਾਰ ਫਰਕ ਸਮਝਿਆ ਜਾਂਦਾ ਹੈ ਜਿਸ ਕਾਰਨ ਅਕਸਰ ਹੀ ਔਰਤਾਂ ਅਜਿਹੇ ਕੰਮ ਕਰਨ ਤੋਂ ਕਤਰਾਉਂਦੀਆਂ ਹਨ,ਜੋ ਜ਼ਿਆਦਾਤਰ ਮਰਦਾਂ ਵੱਲੋਂ ਕੀਤੇ ਜਾਂਦੇ ਹਨ।ਜੇਕਰ ਡਰਾਈਵਰੀ ਦੀ ਗੱਲ ਕਰੀਏ ਤਾਂ ਵੱਡੇ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਔਰਤਾਂ ਟੈਕਸੀ ਚਲਾਉਂਦੀਆਂ ਹਨ।ਇਥੋਂ ਤੱਕ ਕਿ ਅੱਜ ਕੱਲ੍ਹ ਔਰਤਾਂ ਜਹਾਜ਼ ਵਿੱਚ ਲਾਉਣ ਲੱਗੀਆਂ ਹਨ। ਪਰ ਛੋਟੇ ਸ਼ਹਿਰਾਂ ਚ ਔਰਤਾਂ ਨੂੰ ਜੇਕਰ ਮਰਦਾਂ ਦੇ ਵਿਚਕਾਰ ਆਪਣਾ ਕੋਈ ਸਾਧਨ ਚਲਾਉਣਾ ਹੋਵੇ ਤਾਂ ਉਹ ਮਜ਼ਾਕ ਦਾ ਪਾਤਰ ਬਣਦੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਮਰਦਾਂ ਵੱਲੋਂ ਕੀਤੀ ਜਾਣ ਵਾਲੀ ਬ-ਦ-ਸ-

ਲੂ-ਕੀ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਲਈ ਜੇਕਰ ਕਿਸੇ ਸਮੇਂ ਇੱਕ ਤੇ ਔਰਤ ਦੀ ਮਜਬੂਰੀ ਹੋ ਜਾਵੇ ਕਿ ਉਸ ਨੂੰ ਕੰਮ ਕਰਨਾ ਹੀ ਪਵੇਗਾ ਤਾਂ ਉਸ ਨੂੰ ਆਪਣਾ ਲਿਬਾਸ ਬਦਲਣਾ ਪੈਂਦਾ ਹੈ। ਇਸੇ ਤਰ੍ਹਾਂ ਨਾਲ ਬਠਿੰਡਾ ਵਿਚ ਇਕ ਔਰਤ ਆਪਣਾ ਲਿਬਾਸ ਬਦਲ ਕੇ, ਭਾਵ ਕਿ ਮਰਦਾਂ ਵਾਲਾ ਲਿਬਾਸ ਪਹਿਨ ਕੇ ਆਟੋ ਚਲਾਉਂਦੀ ਹੈ ਤਾਂ ਜੋ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਾ ਆਵੇ।ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਸੰਘਰਸ਼ ਕੀਤੇ ਹਨ। ਪਹਿਲਾਂ ਉਨ੍ਹਾਂ

ਨੇ ਦਸ ਬਾਰਾਂ ਸਾਲ ਮਜ਼ਦੂਰੀ ਕੀਤੀ,ਉਸ ਤੋਂ ਬਾਅਦ ਉਨ੍ਹਾਂ ਨੇ ਦਸ ਬਾਰਾਂ ਸਾਲ ਢਾਬੇ ਤੇ ਕੰਮ ਕੀਤਾ ਅਤੇ ਹੁਣ ਉਹ ਆਟੋ ਚਲਾਉਂਦੇ ਹਨ।ਜਿਸ ਸਮੇਂ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਆਟੋ ਚਲਾਉਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਟਿੱਚਰਾਂ ਕਰਦੇ ਸੀ ਕਿ ਇਹ ਕਿਸੇ ਦੇ ਵਿੱਚ ਆਪਣਾ ਆਟੋ ਮਾਰ ਦੇਵੇਗੀ।ਜਿਸ ਲਈ ਇਸ ਔਰਤ ਨੇ ਆਪਣਾ ਲਿਬਾਸ ਹੀ ਬਦਲ ਲਿਆ ਤਾਂ ਜੋ ਇਸ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਅੌਰਤ ਨੇ ਦੱਸਿਆ ਕਿ ਉਨ੍ਹਾਂ ਨਾਲ ਬਹੁਤ ਸਾਰੇ ਲੋਕ ਅੱਜ ਵੀ

ਮਜ਼ਾਕ ਕਰਦੇ ਹਨ ਕਿ ਉਹ ਇਸ ਤਰੀਕੇ ਦਾ ਜਲੂਸ ਕਿਉਂ ਕੱਢ ਰਹੀ ਹੈ ਤਾਂ ਉਥੇ ਔਰਤ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਜੇਕਰ ਉਹ ਲੋਕ ਇਸ ਨੂੰ ਘਰ ਵਿੱਚ ਬੈਠੇ ਬਿਠਾਏ ਖਾਣਾ ਪੀਣਾ ਦੇ ਜਾਣ ਤਾਂ ਇਸ ਨੂੰ ਅਜਿਹਾ ਜਲੂਸ ਕੱਢਣ ਦੀ ਜ਼ਰੂਰਤ ਨਹੀਂ ਪਵੇਗੀ।

Leave a Reply

Your email address will not be published. Required fields are marked *