ਨਕਲੀ ਕੀਤੇ ਵਿਆਹ ਨੇ ਕੀਤੀਆਂ ਦੋ ਜ਼ਿੰਦਗੀਆਂ ਤਬਾਹ ,ਪਤੀ ਨੇ ਕੀਤੀ ਖੁਦਕੁਸ਼ੀ ਪਤਨੀ ਰੁਲ ਰਹੀ ਹੈ ਕੈਨੇਡਾ ਵਿੱਚ

Uncategorized

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਲਾਡੀ ਦੀ ਖੁ-ਦ-ਕੁ-ਸ਼ੀ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ।ਕਿਉਂਕਿ ਲਵਪ੍ਰੀਤ ਸਿੰਘ ਲਾਡੀ ਨੇ ਇੱਕ ਅਜਿਹੀ ਲੜਕੀ ਨਾਲ ਵਿਆਹ ਕੀਤਾ ਸੀ, ਜਿਸ ਨੇ ਆਈਲਟਸ ਕੀਤੀ ਹੋਈ ਸੀ।ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਅਤੇ ਸਾਰਾ ਖ਼ਰਚਾ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਸੀ। ਉਸ ਤੋਂ ਬਾਅਦ ਜਦੋਂ ਲੜਕੀ ਕੈਨੇਡਾ ਚਲੀ ਗਈ ਤਾਂ ਉਸ ਨੇ ਆਪਣੇ ਰੰਗ ਢੰਗ ਬਦਲੇ ਅਤੇ ਲਵਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਅਤੇ ਜੇਕਰ ਉਹ ਗੱਲ ਕਰਦੀ ਵੀ ਸੀ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੀ ਸੀ, ਜਿਸ ਕਾਰਨ

ਲਵਪ੍ਰੀਤ ਸਿੰਘ ਲਾਡੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਆ-ਤ-ਮ-ਹੱ-ਤਿ-ਆ ਕਰ ਲਈ।ਪਰ ਹੁਣ ਉਸ ਦੀ ਪਤਨੀ ਦੇ ਬਿਆਨ ਸਾਹਮਣੇ ਆ ਰਹੇ ਹਨ,ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਲਵਪ੍ਰੀਤ ਨੇ ਆ-ਤ-ਮ-ਹੱ-ਤਿ-ਆ ਨਹੀਂ ਕੀਤੀ ਬਲਕਿ ਉਸ ਨੂੰ ਹਾਰਟ ਅਟੈਕ ਆਇਆ ਸੀ।ਨਾਲ ਹੀ ਉਸ ਨੇ ਕਿਹਾ ਕਿ ਉਹ ਬੇਗੁਨਾਹ ਹੈ, ਉਸ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।ਉਹ ਲਵਪ੍ਰੀਤ ਸਿੰਘ ਨਾਲ ਗੱਲਬਾਤ ਕਰਦੀ ਸੀ ਅਤੇ ਉਸ ਨੂੰ ਅਜਿਹਾ ਕੋਈ ਵੀ ਮੈਸੇਜ ਨਹੀਂ ਮਿਲਿਆ ਜਿਸ ਵਿਚ ਲਵਪ੍ਰੀਤ ਸਿੰਘ ਨੇ ਮਰਨ ਦੀ ਗੱਲ ਕੀਤੀ ਹੋਵੇ।ਉਸ ਨੇ ਕਿਹਾ ਕਿ ਲਵਪ੍ਰੀਤ

ਸਿੰਘ ਨੇ ਜੋ ਆਖ਼ਰੀ ਮੈਸੇਜ ਉਸ ਨੂੰ ਕੀਤਾ ਸੀ,ਉਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਬਿਲਕੁਲ ਠੀਕ ਹੈ।ਇਸ ਤੋਂ ਇਲਾਵਾ ਇਸ ਲੜਕੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਲੋਕ ਫੇਸਬੁੱਕ ਦੇ ਜ਼ਰੀਏ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਅਜਿਹੇ ਲੋਕਾਂ ਨੂੰ ਸਿਰਫ਼ ਇੱਕ ਪੱਖ ਦੀ ਗੱਲਬਾਤ ਬਾਰੇ ਪਤਾ ਹੈ,ਉਨ੍ਹਾਂ ਨੂੰ ਦੂਜੇ ਪੱਖ ਦੀ ਗੱਲ ਨਹੀਂ ਪਤਾ। ਜਿਸ ਕਾਰਨ ਲੋਕ ਅਜਿਹਾ ਕਰ ਰਹੇ ਹਨ ਅਤੇ ਉਸ ਨੂੰ ਡਿਪਰੈਸ਼ਨ ਵਿੱਚ ਜਾਣ ਲਈ ਮਜਬੂਰ ਕਰ ਰਹੇ ਹਨ।ਉਸ ਨੇ ਕਿਹਾ ਕਿ ਇਕ ਜਣੇ ਦੀ ਮੌਤ ਹੋ ਚੁੱਕੀ ਹੈ ਅਤੇ ਲੋਕ ਇਸ ਦਾ ਵਿਰੋਧ ਕਰਕੇ ਇਸ ਨੂੰ ਵੀ ਮਰਨ ਲਈ ਮਜਬੂਰ ਕਰ ਰਹੇ ਹਨ। ਨਾਲ ਹੀ ਲਵਪ੍ਰੀਤ ਸਿੰਘ ਦੀ ਪਤਨੀ ਨੇ ਕਿਹਾ ਕਿ

ਜੇਕਰ ਉਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣ ਲਈ ਰਾਜ਼ੀ ਹੈ,ਭਾਵੇਂ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨਾਲ ਕਿਸੇ ਵੀ ਪ੍ਰਕਾਰ ਦਾ ਵਰਤਾਅ ਕਿਉਂ ਨਾ ਕਰਨ।

Leave a Reply

Your email address will not be published. Required fields are marked *