ਵਿਧਾਇਕ ਦੀ ਪਤਨੀ ਨੂੰ ਕਿਸਾਨ ਬੀਬੀਆਂ ਨੇ ਘੇਰ ਲਿਆ ,ਫਿਰ ਦੇਖੋ ਵਿਧਾਇਕ ਦੀ ਪਤਨੀ ਨੇ ਕੀ ਕੀ ਕੀਤੀਆਂ ਗੱਲਾਂ

Uncategorized

ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ। ਸਰਕਾਰ ਨੂੰ ਸਿਆਸੀ ਲੀਡਰਾਂ ਦਾ ਹੁਣ ਪਿੰਡਾਂ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਪਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ,ਇਸ ਲਈ ਕਿਸਾਨ ਅਤੇ ਬਾਕੀ ਵਰਗ ਦੇ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਸਿਆਸੀ ਲੀਡਰਾਂ ਦੀਆਂ ਚਾਲਾਂ ਨੂੰ ਉਹ ਸਮਝਣ ਲੱਗੇ ਹਨ। ਇਸੇ ਦੌਰਾਨ ਪੰਜਾਬ ਦੇ ਹਰ ਕੋਨੇ ਤੋਂ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਜੇਕਰ ਕੋਈ ਸਿਆਸੀ ਲੀਡਰ ਪਿੰਡਾਂ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਥੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਲੱਡਾ ਪਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਧੂਰੀ ਦੇ

ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਪਹੁੰਚੀ ਸੀ।ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਦਲਵੀਰ ਗੋਲਡੀ ਦੀ ਪਤਨੀ ਨੂੰ ਘੇਰਾ ਪਾਇਆ।ਇਸ ਦੌਰਾਨ ਦਲਵੀਰ ਗੋਲਡੀ ਦੀ ਪਤਨੀ ਨੇ ਕਿਸਾਨਾਂ ਉੱਤੇ ਹੀ ਬਹੁਤ ਸਾਰੇ ਇਲਜ਼ਾਮ ਲਗਾ ਦਿੱਤੇ, ਉਸ ਦਾ ਕਹਿਣਾ ਸੀ ਕਿ ਇਹ ਕਿਸਾਨ ਉਸ ਨੂੰ ਗਾਲ੍ਹਾਂ ਕੱਢਦੇ ਹਨ ਕਿ ਕਿਸਾਨ ਜਥੇਬੰਦੀਆਂ ਇਨ੍ਹਾਂ ਨੂੰ ਇਹੀ ਸਿਖਾ ਰਹੀਆਂ ਹਨ।ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਹ ਇੱਥੇ ਵੋਟਾਂ ਲਈ ਕਹਿਣ ਲਈ ਨਹੀਂ ਆਈ ਸੀ, ਬਲਕਿ ਉਸ ਦੀ ਲੱਡੇ ਵਿੱਚ ਰਿਸ਼ਤੇਦਾਰੀ ਹੈ।ਪਰ ਇਸੇ ਦੌਰਾਨ ਕੁਝ ਲੋਕ ਉਸ ਨੂੰ ਸਵਾਲ ਕਰਨ ਲੱਗੇ ਅੱਧ ਤੱਕ

ਉਹਨਾਂ ਲਈ ਕੀਤਾ ਕੀ ਹੈ ਤਾਂ ਇਸ ਲਈ ਉਹ ਆਪਣੇ ਕੰਮ ਗਿਣਾ ਰਹੇ ਸੀ। ਪਰ ਕਿਸਾਨਾਂ ਵੱਲੋਂ ਜਾਣ ਬੁੱਝ ਕੇ ਰੌਲਾ ਪਾਇਆ ਗਿਆ ਅਤੇ ਉਨ੍ਹਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ।ਦੱਸ ਦਈਏ ਕਿ ਦਲਵੀਰ ਸਿੰਘ ਗੋਲਡੀ ਦੀ ਪਤਨੀ ਨੇ ਆਪਣੇ ਪਤੀ ਗੋਲਡੀ ਨੂੰ ਫੋਨ ਲਗਾਇਆ। ਉਸ ਤੋਂ ਬਾਅਦ ਦਲਵੀਰ ਗੋਲਡੀ ਵੱਡੀ ਮਾਤਰਾ ਵਿੱਚ ਪੁਲੀਸ ਵਾਲਿਆਂ ਨੂੰ ਲੈ ਕੇ ਲੜੇ ਪਿੰਡ ਵਿਚ ਪਹੁੰਚਿਆ ਅਤੇ ਉਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿਸ ਤਰੀਕੇ ਨਾਲ ਲੋਕ ਕਹਿਣਗੇ,ਉਸੇ ਤਰ੍ਹਾਂ ਨਾਲ ਕਰੇਗਾ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ

ਜਾਂਦੇ ਉਸ ਸਮੇਂ ਤੱਕ ਕੋਈ ਵੀ ਸਿਆਸੀ ਲੀਡਰ ਪਿੰਡ ਵਿੱਚ ਨਾ ਵੜੇ ਨਹੀਂ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ।

Leave a Reply

Your email address will not be published. Required fields are marked *