ਸਿੰਘੂ ਬਾਰਡਰ ਤੇ ਲੱਗੀ ਭਿਆਨਕ ਅੱਗ,ਮੌਕੇ ਤੇ ਪਹੁੰਚ ਗਿਆ ਲੱਖਾ ਸਿਧਾਣਾ ,ਪੰਜਾਬੀਆਂ ਬਾਰੇ ਕਹੀ ਇਹ ਵੱਡੀ ਗੱਲ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ।ਬਹੁਤ ਸਾਰੇ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਰੱਦ ਕਰ ਦੇਵੇ।ਇਸ ਦੌਰਾਨ ਕਿਸਾਨਾਂ ਵੱਲੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਗਰਮੀ ਦੇ ਦਿਨਾਂ ਵਿੱਚ ਬੜੀ ਮੁਸ਼ਕਲ ਨਾਲ ਉਹ ਰਾਤਾਂ ਕੱਟ ਰਹੇ ਹਨ।ਪਰ ਹੁਣ ਇਕ ਹੋਰ ਮੁਸ਼ਕਲ ਕਿਸਾਨਾਂ ਦੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਕਿਸਾਨੀ ਅੰਦੋਲਨ ਵਿੱਚ ਇੱਕ ਲੰਗਰ ਹਾਲ ਦੇ ਵਿਚ ਭਿਆਨਕ ਅੱਗ ਲੱਗੀ।ਜਿਸ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ।ਖੁਸ਼ਕਿਸਮਤੀ ਸੀ ਕਿ ਇੱਥੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ

ਹੋਇਆ।ਪਰ ਵੱਡੀ ਮਾਤਰਾ ਚ ਰਾਸ਼ਨ ਸੜ ਕੇ ਸਵਾਹ ਹੋ ਗਿਆ।ਨਾਲ ਹੀ ਕੁਝ ਗੈਸ ਸਿਲੰਡਰ ਫਟਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ।ਇਸ ਮੌਕੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਭਿਆਨਕ ਤਰੀਕੇ ਨਾਲ ਅੱਗ ਲੱਗੀ ਹੋਈ ਹੈ ਜੇਕਰ ਇਸ ਸਮੇਂ ਜ਼ਿਆਦਾ ਹਵਾ ਚਲਦੀ ਤਾਂ ਇਹ ਅੱਗ ਬਹੁਤ ਦੂਰ ਤੱਕ ਫੈਲ ਜਾਂਦੀ ਅਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ।ਕਿਉਂਕਿ

ਜ਼ਿਆਦਾਤਰ ਕਿਸਾਨ ਤੰਬੂ ਲਗਾ ਕੇ ਬੈਠੇ ਹੋਏ ਹਨ, ਉਨ੍ਹਾਂ ਕੋਲੋਂ ਉਨ੍ਹਾਂ ਦੇ ਬਿਸਤਰੇ ਵੀ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਅੱਗ ਲੱਗ ਸਕਦੀ ਹੈ।ਇਸ ਮਾਮਲੇ ਉਤੇ ਲੱਖਾ ਸਧਾਣਾ ਨੇ ਬੋਲਦੇ ਹੋਏ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਰਾਤ ਦੇ ਸਮੇਂ ਕੋਈ ਅਜਿਹੀ ਸ਼ਰਾਰਤ ਕਰਦਾ ਹੈ ਜਾਂ ਫਿਰ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ ਤਾਂ ਨੁਕਸਾਨ ਕਰ ਸਕਦੀ ਹੈ ਤਾਂ ਉਸ ਦਾ ਉਸੇ ਸਮੇਂ ਹੱਲ ਕੀਤਾ ਜਾਵੇਗਾ ਤਾਂ ਜੋ ਨੁਕਸਾਨ ਨਾ ਹੋ ਸਕੇ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਕਿਸਾਨੀ ਅੰਦੋਲਨ ਨਾਲ ਜੁੜਨ।ਉਨ੍ਹਾਂ ਨੇ ਕਿਹਾ ਕਿ ਕਿਸਾਨੀ

ਅੰਦੋਲਨ ਦੇ ਵਿਚ ਅੱਜ ਪੱਖੇ ਕੂਲਰਾਂ ਦੀ ਜ਼ਰੂਰਤ ਹੈ।ਨਾਲ ਹੀ ਰਾਸ਼ਨ ਪਾਣੀ ਦੀ ਵੀ ਜ਼ਰੂਰਤ ਹੈ,ਕਿਉਂਕਿ ਕਿਸਾਨਾਂ ਵੱਲੋਂ ਬੜੀ ਮੁਸ਼ਕਲ ਨਾਲ ਗਰਮੀ ਦੇ ਦਿਨ ਕੱਟੇ ਜਾ ਰਹੇ ਹਨ।

Leave a Reply

Your email address will not be published. Required fields are marked *