ਇਕ ਹੋਰ ਲੜਕੀ ਵਿਦੇਸ਼ ਜਾ ਕੇ ਮੁੰਡੇ ਨੂੰ ਬੁਲਾਉਣ ਤੋਂ ਮੁੱਕਰੀ ,ਪਰਿਵਾਰ ਨੇ ਕੀਤੀ ਡਿਪੋਰਟ ਕਰਨ ਦੀ ਮੰਗ

Uncategorized

ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ,ਜਿਸ ਕਾਰਨ ਉਹ ਬਹੁਤ ਸਾਰੇ ਹੱਥਕੰਡੇ ਅਪਣਾਉਂਦੇ ਹਨ ਤਾਂ ਜੋ ਉਹ ਆਸਾਨੀ ਨਾਲ ਵਿਦੇਸ਼ ਜਾ ਸਕਣ ਉਨ੍ਹਾਂ ਨੂੰ ਆਈਲੈੱਟਸ ਦੀ ਪੜ੍ਹਾਈ ਨਾ ਕਰਨੀ ਪਵੇ ਅਤੇ ਸਿਰਫ਼ ਪੈਸਾ ਖ਼ਰਚ ਕਰਕੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਲੈਣ।ਇਸ ਲਈ ਬਹੁਤ ਸਾਰੇ ਲੜਕੇ ਆਈਲੈੱਟਸ ਵਾਲੀ ਲੜਕੀ ਨਾਲ ਵਿਆਹ ਕਰਵਾਉਂਦੇ ਹਨ।ਉਸ ਤੋਂ ਬਾਅਦ ਉਸ ਨੂੰ ਕੈਨੇਡਾ ਭੇਜ ਦਿੰਦੇ ਹਨ ਅਤੇ ਇਹ ਉਮੀਦ ਰੱਖਦੇ ਹਨ ਕਿ ਉਹ ਲੜਕੀ ਵੀ ਉਸ ਨੂੰ ਉੱਥੇ ਹੀ ਬੁਲਾਵੇਗੀ ਅਤੇ ਬਾਅਦ ਵਿਚ ਉਨ੍ਹਾਂ ਦੇ ਸੁਪਨੇ ਪੂਰੇ ਹੋ ਜਾਣਗੇ।ਪਰ ਬਹੁਤ ਸਾਰੇ ਮਾਮਲਿਆਂ ਵਿਚ ਅਜਿਹਾ ਨਹੀਂ ਹੁੰਦਾ,ਜਿਸ

ਕਾਰਨ ਪੰਜਾਬ ਦੇ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ ਜਿਥੇ ਲੜਕੇ ਠੱਗੀ ਦਾ ਸ਼ਿਕਾਰ ਹੋਏ ਹਨ। ਵਿਦੇਸ਼ ਜਾਣ ਦੇ ਨਾਂ ਤੇ ਲੱਖਾਂ ਰੁਪਏ ਖਰਚ ਕਰ ਚੁੱਕੇ ਹਨ ਅਤੇ ਵਿਦੇਸ਼ ਨਹੀਂ ਜਾ ਸਕੇ ਇੱਥੋਂ ਤਕ ਕਿ ਉਨ੍ਹਾਂ ਦਾ ਵਿਆਹ ਵੀ ਟੁੱਟ ਗਿਆ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ।ਜਿੱਥੇ ਇੱਕ ਲੜਕੇ ਨੇ ਆਈਲਟਸ ਵਾਲੀ ਲੜਕੀ ਨਾਲ ਵਿਆਹ ਕੀਤਾ,ਉਸ ਤੋਂ ਬਾਅਦ ਉਸ ਨੂੰ ਕੈਨੇਡਾ ਭੇਜਿਆ।ਇਸ ਸਮੇਂ ਉਨ੍ਹਾਂ ਨੇ ਸਾਰਾ

ਖਰਚਾ ਖੁਦ ਹੀ ਕੀਤਾ,ਜਦੋਂ ਲੜਕੀ ਵਿਦੇਸ਼ ਚਲੀ ਗਈ ਤਾਂ ਉਸ ਤੋਂ ਬਾਅਦ ਕੁਝ ਸਮੇਂ ਲਈ ਵਧੀਆ ਗੱਲਬਾਤ ਕਰਦੀ ਰਹੀ।ਪਰ ਬਾਅਦ ਵਿਚ ਉਸ ਨੇ ਲੜਕੇ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ।ਕੁਝ ਸਮੇਂ ਲਈ ਲੜਕਾ ਵੀ ਵਿਦੇਸ਼ ਵਿੱਚ ਗਿਆ, ਪਰ ਉਸ ਤੋਂ ਬਾਅਦ ਜਦੋਂ ਲੜਕੀ ਨੇ ਲੜਕੇ ਨੂੰ ਧੋਖਾ ਦੇਣ ਦਾ ਸੋਚਿਆ ਤਾਂ ਉਸ ਨੇ ਲੜਕੇ ਦੇ ਖਿਲਾਫ ਝੂਠਾ ਪਰਚਾ ਦਰਜ ਕਰਵਾ ਦਿੱਤਾ।ਜਿਸ ਤੋਂ ਬਾਅਦ ਲੜਕੀ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ।ਪਰ ਹੁਣ ਉਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਅਤੇ ਆਪਣੀ ਸਾਰੀ ਕਹਾਣੀ ਦੱਸ ਰਿਹਾ ਹੈ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਦੇ ਲਈ ਲੱਖਾਂ ਰੁਪਿਆ ਖ਼ਰਚ ਕਰ ਦਿੱਤਾ।ਪਰ ਉਸ ਦੀ ਪਤਨੀ ਨੇ ਕਿਸੇ ਹੋਰ ਲੜਕੇ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ

ਅਤੇ ਇਸ ਨਾਲ ਤਲਾਕ ਲੈਣ ਦੀ ਕੋਸ਼ਿਸ਼ ਕੀਤੀ।ਇਸ ਲੜਕੀ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ,ਜਿੰਨਾ ਖ਼ਰਚਾ ਇਨ੍ਹਾਂ ਨੇ ਕੀਤਾ ਹੈ ਉਹ ਪੈਸਾ ਇਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਅਤੇ ਲੜਕੀ ਨੂੰ ਡਿਪੋਰਟ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *