ਸਵੇਰੇ ਸਵੇਰੇ ਕਿਸਾਨਾਂ ਨੇ ਬੀ ਜੇ ਪੀ ਦੇ ਇਸ ਵਿਧਾਇਕ ਨੂੰ ਬਣਾਇਆ ਬੰਦੀ ,ਮਾਹੌਲ ਹੋਇਆ ਤਨਾਅਪੂਰਣ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਅਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਇਸ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਨੂੰ ਝੱਲਿਆ ਹੈ,ਪਰ ਫਿਰ ਵੀ ਕੇਂਦਰ ਸਰਕਾਰ ਇਹ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਰਾਜ਼ੀ ਨਹੀਂ ਹੈ। ਜਿਸ ਕਾਰਨ ਕਿਸਾਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਸ ਸਮੇਂ ਤਕ ਉਹ ਦਿੱਲੀ ਦੀਆਂ ਸਰਹੱਦਾਂ ਨੂੰ ਖਾਲੀ ਨਹੀਂ ਕਰਨਗੇ। ਨਾਲ

ਹੀ ਕਿਸਾਨਾਂ ਨੇ ਇਹ ਐਲਾਨ ਵੀ ਕੀਤਾ ਸੀ ਕਿ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਸ ਸਮੇਂ ਤੱਕ ਕੋਈ ਵੀ ਭਾਜਪਾ ਲੀਡਰ ਪੰਜਾਬ ਅਤੇ ਹਰਿਆਣਾ ਵਿੱਚ ਕਿਸੇ ਵੀ ਪ੍ਰਕਾਰ ਦੀ ਮੀਟਿੰਗ ਜਾਂ ਸਮਾਗਮ ਵਿੱਚ ਨਹੀਂ ਜਾਵੇਗਾ ਅਤੇ ਜੇਕਰ ਕੋਈ ਭਾਜਪਾ ਲੀਡਰ ਕਿਸੇ ਮੀਟਿੰਗ ਜਾਂ ਸਮਾਗਮ ਵਿੱਚ ਦੇਖਿਆ ਗਿਆ ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।ਇਸੇ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਡੇ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ

ਜਾਂਦਾ ਰਿਹਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਪਿਛਲੇ ਦਿਨੀਂ ਪਟਿਆਲਾ ਤੋਂ ਸਾਹਮਣੇ ਆਇਆ ਸੀ,ਜਿਥੇ ਪਟਿਆਲਾ ਦੇ ਰਾਜਪੁਰਾ ਸ਼ਹਿਰ ਦੇ ਵਿੱਚ ਇੱਕ ਭਾਜਪਾ ਆਗੂ ਕਿਸੇ ਸਮਾਗਮ ਨੂੰ ਸੰਬੋਧਨ ਕਰਨ ਦੇ ਲਈ ਆਏ ਸੀ। ਪਰ ਇਸੇ ਦੌਰਾਨ ਬਹੁਤ ਸਾਰੇ ਕਿਸਾਨ ਉਥੇ ਪਹੁੰਚੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਇਸ ਭਾਜਪਾ ਆਗੂ ਦਾ ਵਿਰੋਧ ਕੀਤਾ। ਇਸ ਦੌਰਾਨ ਇਸ ਭਾਜਪਾ ਆਗੂ ਦੇ ਕੱਪਡ਼ੇ ਵੀ ਪਾਡ਼ੇ ਗਏ ਅਤੇ ਇਸ ਨੇ ਕਿਸੇ ਘਰ ਦੀ ਰਸੋਈ ਵਿੱਚ ਵੜ ਕੇ ਆਪਣੀ ਜਾਨ ਬਚਾਈ ਅਤੇ ਇਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਸੀ,ਜਿਸ ਵਿੱਚ ਕਹਿ ਰਿਹਾ ਸੀ ਕਿ ਇਸ ਉਤੇ ਜ਼ਬਰਦਸਤ ਹ-ਮ-ਲਾ ਹੋਇਆ ਹੈ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਇਸ ਦਾ ਸਾਥ ਨਹੀਂ ਦਿੱਤਾ ਜਾ ਰਿਹਾ।ਇੰਨਾ ਹੀ ਨਹੀਂ ਅੱਜ ਸਵੇਰ ਦੇ ਕਰੀਬ ਸਾਢੇ ਚਾਰ ਵਜੇ ਹੀ ਇਸ ਭਾਜਪਾ

ਆਗੂ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਘਰੋਂ ਕੱਢ ਕੇ ਗੱਡੀ ਵਿੱਚ ਬਿਠਾ ਕੇ ਇੱਥੋਂ ਲਿਜਾਇਆ ਜਾ ਰਿਹਾ ਸੀ।ਉਸ ਦੌਰਾਨ ਵੀ ਕਿਸਾਨਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਇਸ ਭਾਜਪਾ ਆਗੂ ਨੂੰ ਕਿਸਾਨਾਂ ਤੋਂ ਬਚਾਉਂਦੇ ਹੋਏ ਗੱਡੀ ਵਿਚ ਬਿਠਾਇਆ ਅਤੇ ਉਥੋਂ ਬਾਹਰ ਕੀਤਾ।

Leave a Reply

Your email address will not be published. Required fields are marked *