ਧਰਮਸ਼ਾਲਾ ਦੇ ਵਿੱਚ ਫਟ ਗਿਆ ਬੱਦਲ , ਆ ਗਿਆ ਹੜ੍ਹ ,ਵੇਖੋ ਤਬਾਹੀ ਦੀਆਂ ਖੌਫਨਾਕ ਤਸਵੀਰਾਂ

Uncategorized

ਸੋਸ਼ਲ ਮੀਡੀਆ ਉੱਤੇ ਪੁੱਜਿਆ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ।ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਾਣੀ ਦਾ ਵਹਾਅ ਬਹੁਤ ਸਦਾ ਤੇਜ਼ ਹੈ ਅਤੇ ਕਾਰਾਂ ਕਾਗਜ਼ ਦੀ ਕਿਸ਼ਤੀ ਵਾਂਗ ਰੁੜ੍ਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਾਣਕਾਰੀ ਮੁਤਾਬਕ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਹੈ,ਜਿੱਥੇ ਬੱਦਲ ਫਟਣ ਤੋਂ ਬਾਅਦ ਅਜਿਹਾ ਮਾਹੌਲ ਬਣ ਗਿਆ ਜਿਸ ਕਾਰਨ ਲੋਕ ਡਰ ਗਏ।ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਨਾਲਾ ਇਕ ਵੱਡੀ ਨਹਿਰ ਦੇ ਵਿੱਚ ਤਬਦੀਲ ਹੋ ਗਿਆ। ਉਸ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ

ਜਾਣਕਾਰੀ ਮੁਤਾਬਕ ਇੱਥੇ ਬਹੁਤ ਸਾਰੇ ਸੈਲਾਨੀ ਪਹੁੰਚੇ ਹੋਏ ਸੀ,ਜੋ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦਾ ਆਨੰਦ ਮਾਣ ਰਹੇ ਸੀ।ਪਰ ਉਸੇ ਦੌਰਾਨ ਉਨ੍ਹਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ।ਜਿਸ ਸਮੇਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਬੱਦਲ ਫਟ ਗਿਆ।ਉਸ ਤੋਂ ਬਾਅਦ ਬਹੁਤ ਤੇਜ਼ ਪਾਣੀ ਦਾ ਬਹਾਵ ਸੀ, ਜਿਸ ਵਿੱਚ ਸੈਲਾਨੀਆਂ ਦੀਆਂ ਗੱਡੀਆਂ ਵੀ ਰੁਡ਼੍ਹ ਗਈਅਾਂ।ਇਸ ਮੌਕੇ ਦੀਆਂ ਕੁਝ ਵੀਡੀਓਜ਼ ਉੱਥੇ ਖੜ੍ਹੇ ਲੋਕਾਂ ਨੇ ਬਣਾਈਆਂ ਅਤੇ ਸੋਸ਼ਲ ਮੀਡੀਆ ਉੱਤੇ ਪਾਇਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਵੀਡੀਓਜ਼ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਜਨਕ ਕਮੈਂਟ.

ਕੀਤੇ ਜਾ ਰਹੇ ਹਨ।ਇਸ ਵੀਡੀਓ ਨੂੰ ਦੇਖ ਕੇ ਲੋਕ ਬਹੁਤ ਘਬਰਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਦੀ ਚੰਗੀ ਸਿਹਤ ਲਈ ਕਾਮਨਾ ਕਰ ਰਹੇ ਹਨ, ਜੋ ਇਸ ਆਫ਼ਤ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕੁਦਰਤੀ ਆਫਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਰੈਸਕਿਊ ਟੀਮ ਵੱਲੋਂ ਵੀ ਲੋਕਾਂ ਨੂੰ ਸੁਰੱਖਿਆ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਕੁਦਰਤੀ ਆਫ਼ਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ ਜਿਸ ਦਾ ਇੱਕ

ਮੁੱਖ ਕਾਰਨ ਇਹ ਵੀ ਹੈ ਕਿ ਅੱਜਕੱਲ੍ਹ ਲੋਕਾਂ ਵੱਲੋਂ ਕੁਦਰਤ ਨਾਲ ਬਹੁਤ ਹੀ ਜ਼ਿਆਦਾ ਛੇੜਛਾੜ ਕੀਤੀ ਜਾ ਰਹੀ ਹੈ,ਜਿਸਦਾ ਨਤੀਜਾ ਇਨਸਾਨ ਨੂੰ ਭੁਗਤਣਾ ਪੈ ਰਿਹਾ ਹੈ।

Leave a Reply

Your email address will not be published. Required fields are marked *