ਚੰਡੀਗੜ੍ਹ ਪੁਲਿਸ ਦਾ ਸ਼ਰਮਨਾਕ ਕਾਰਾ,12 ਸਾਲ ਦੇ ਬੱਚੇ ਨੂੰ ਕੀਤਾ ਗ੍ਰਿਫ਼ਤਾਰ

Uncategorized

ਦਿੱਲੀ ਬਾਰਡਰ ਉੱਪਰ ਕਿਸਾਨਾਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਪੂਰੇ ਜੋਸ਼ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਵੱਲੋਂ ਥਾਂ ਥਾਂ ਤੇ ਹਰ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ।ਜਿਸ ਪ੍ਰਦਰਸ਼ਨ ਵਿੱਚ ਕਿਸਾਨ ਵੱਧ ਚਡ਼੍ਹ ਕੇ ਹਿੱਸਾ ਲੈਂਦੇ ਹਨ ਅਤੇ ਇਕ ਪੋਸਟ ਦੇ ਨਾਲ ਉਨ੍ਹਾਂ ਦਾ ਹਰ ਰੋਜ਼ ਟਾਕਰਾ ਹੁੰਦਾ ਰਹਿੰਦਾ ਹੈ ਅਜਿਹਾ ਹੀ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਟੱਕਰ ਹੋ ਗਈ।ਮਾਮਲਾ ਸ਼ਨੀਵਾਰ ਦਾ ਹੈ ਜਦੋਂ ਕਿਸਾਨਾਂ ਵੱਲੋਂ ਬਿੱਲਾਂ ਦੇ ਵਿਰੋਧ ਦੇ ਵਿੱਚ ਚੰਡੀਗੜ੍ਹ ਵਿੱਚ

ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਸਮੇਂ ਹੀ ਪੁਲਸ ਵਲੋਂ ਉਨ੍ਹਾਂ ਨੂੰ ਰੋਕਣ ਦੇ ਲਈ ਉਨ੍ਹਾਂ ਉਪਰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ।ਇਸ ਪ੍ਰਦਰਸ਼ਨ ਦੇ ਵਿਚ ਇਕ ਬਾਰਾਂ ਸਾਲ ਦਾ ਬੱਚਾ ਵਿਭਾਗ ਲੈ ਰਿਹਾ ਸੀ ਜਿਸ ਨੂੰ ਕਿ ਪੁਲਸ ਵਲੋਂ ਬਡ਼ੀ ਬੇਰਹਿਮੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ।ਪਰ ਇਸ ਬੱਚੇ ਦੀ ਦਲੇਰੀ ਵੇਖ ਕੇ ਸਾਰੇ ਲੋਕ ਹੀ ਹੈਰਾਨ ਹੋ ਗਏ ਕਿਉਂਕਿ ਜਦੋਂ ਇਸ ਬੱਚੇ ਨੂੰ ਗ੍ਰਿਫਤਾਰ ਕਰ ਕੇ ਗੱਡੀ ਵਿੱਚ ਬਿਠਾਇਆ ਜਾ ਰਿਹਾ ਸੀ ਤਾਂ ਇਸ ਬੱਚੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਦਾ ਉਸ ਨੂੰ

ਕੋਈ ਦੁੱਖ ਨਹੀਂ ਹੈ।ਉਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜੇਕਰ ਉਹ ਮਰ ਵੀ ਜਾਂਦਾ ਹੈ ਤਾਂ ਉਸ ਨੂੰ ਇੱਕ ਵਾਰ ਸਿੰਧੂ ਬਾਰਡਰ ਜ਼ਰੂਰ ਲਿਜਾਇਆ ਜਾਵੇ।ਅਜਿਹੇ ਜਜ਼ਬੇ ਨੂੰ ਦੇਖ ਕੇ ਸਾਰੇ ਹੀ ਲੋਕ ਦੰਗ ਰਹਿ ਗਏ ਅਤੇ ਹਰ ਕੋਈ ਇਸ ਬੱਚੀ ਦਾ ਦੀਵਾਨਾ ਹੋ ਚੁੱਕਿਆ ਹੈ ਹੁਣ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਇਸ ਬੱਚੇ ਦੇ ਜਜ਼ਬੇ ਨੂੰ ਦੇਖਦੇ ਹੋਏ ਇਸ ਨੂੰ ਭਗਤ ਸਿੰਘ ਦਾ ਨਾਮ ਦਿੱਤਾ ਜਾ ਰਿਹਾ ਹੈ।

ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਇਸ ਘਟਨਾ ਦੇ ਵਿਰੋਧ ਵਿਚ ਕੀ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਕਿਸਾਨਾਂ ਵਿੱਚ ਵੀ ਇਹ ਰੋਸ ਹੈ ਕਿ ਪੁਲਸ ਵੱਲੋਂ ਇਕ ਛੋਟੇ ਜਿਹੇ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ

Leave a Reply

Your email address will not be published. Required fields are marked *