ਚਾਰ ਧੀਆਂ ਦੀ ਵਿਧਵਾ ਮਾਂ ਰੇਹੜੀ ਲਾ ਕੇ ਪਾਲ ਰਹੀ ਹੈ ਆਪਣੇ ਬੱਚਿਆਂ ਨੂੰ ,ਦਰਦ ਭਰੀ ਕਹਾਣੀ ਸੁਣ ਹੋ ਜਾਵੋਗੇ ਹੈਰਾਨ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ, ਜੋ ਗ਼ਰੀਬੀ ਨਾਲ ਜੂਝ ਰਹੇ ਹਨ ਇਸ ਤਰ੍ਹਾਂ ਦਾ ਇੱਕ ਪਰਿਵਾਰ ਮਾਨਸਾ ਵਿੱਚ ਰਹਿੰਦਾ ਹੈ ਇਸ ਪਰਿਵਾਰ ਵਿਚ ਇਕ ਮਾਂ ਵੱਲੋਂ ਆਪਣੀਆਂ ਚਾਰ ਧੀਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਹ ਮਾਂ ਚਾਹ ਦੀ ਰੇਹੜੀ ਲਗਾਉਂਦੀ ਹੈ।ਜਿਸ ਕਾਰਨ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ, ਦਸ ਦਈਏ ਕਿ ਇਸ ਮਾਂ ਦਾ ਨਾਮ ਕੁਲਦੀਪ ਕੌਰ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਵਾਰ ਵਿਆਹ ਹੋ ਚੁੱਕਿਆ ਹੈ। ਪਹਿਲਾਂ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ, ਉਥੇ ਉਨ੍ਹਾਂ ਦੇ ਦੋ ਲੜਕੀਆਂ ਹੋਈਆਂ।ਪਰ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਉਸ ਤੋਂ ਬਾਅਦ

ਉਨ੍ਹਾਂ ਦੇ ਪਿਤਾ ਨੇ ਇਨ੍ਹਾਂ ਦਾ ਦੂਸਰਾ ਵਿਆਹ ਕੀਤਾ।ਉਸ ਤੋਂ ਬਾਅਦ ਵੀ ਇਨ੍ਹਾਂ ਦੇ ਦੋ ਲੜਕੀਆਂ ਹੋਈਆਂ ਅਤੇ ਪਤੀ ਦਾ ਐਕਸੀਡੈਂਟ ਹੋ ਗਿਆ।ਉਸ ਐਕਸੀਡੈਂਟ ਵਿੱਚ ਹੋਏ ਨੁਕਸਾਨ ਦਾ ਇਲਾਜ ਕਰਵਾਉਣ ਦੇ ਲਈ ਇਨ੍ਹਾਂ ਦਾ ਕਾਫ਼ੀ ਜ਼ਿਆਦਾ ਪੈਸਾ ਖਰਚ ਹੋ ਗਿਆ।ਹੁਣ ਇਹ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਚਾਹ ਦੀ ਰੇਹੜੀ ਲਗਾਉਂਦਾ ਹੈ। ਪਹਿਲਾਂ ਫੈਕਟਰੀਆਂ ਵਿਚ ਵੀ ਕੰਮ ਕਰ ਚੁੱਕੀ ਹੈ।ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣਾ ਮਕਾਨ ਨਹੀਂ ਹੈ। ਪਿਛਲੇ ਗਿਆਰਾਂ ਸਾਲ ਤੋਂ ਜਿੱਥੇ ਉਹ

ਰਹਿ ਰਹੇ ਹਨ ਹੁਣ ਉਸ ਜਗ੍ਹਾ ਨੂੰ ਮਾਲਕ ਵੱਲੋਂ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।ਇਨ੍ਹਾਂ ਕੋਲ ਦੋ ਵਿਸਵੇ ਜਗ੍ਹਾ ਜ਼ਰੂਰ ਹੈ,ਪਰ ਇਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉੱਥੇ ਇਹ ਇੱਕ ਕਮਰਾ ਪਾ ਸਕਣ।ਸੋ ਇਸ ਲਈ ਕੁਲਦੀਪ ਕੌਰ ਵੱਲੋਂ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਦੀ ਮਦਦ ਕਰੇ ਅਤੇ ਇਨ੍ਹਾਂ ਨੂੰ ਇੱਕ ਕਮਰਾ ਪਾ ਕੇ ਦੇਵੇ ਤਾਂ ਜੋ ਇਹ ਆਪਣਾ ਗੁਜ਼ਾਰਾ ਕਰ ਸਕਣ। ਕਿਉਂਕਿ ਖਾਣ ਪੀਣ ਜੋਗਾ

ਕੰਮ ਇਹ ਕਰ ਰਹੀਆਂ ਹਨ ਇਸ ਦੀਆਂ ਧੀਆਂ ਚਾਹ ਦੀ ਰੇਹੜੀ ਉੱਤੇ ਨਾਲ ਕੰਮ ਕਰਵਾਉਂਦੀਆਂ ਹਨ ਨਾਲ ਹੀ ਇੱਕ ਧੀ ਆਟੋ ਵੀ ਚਲਾਉਂਦੀ ਹੈ।

Leave a Reply

Your email address will not be published. Required fields are marked *