ਸਿੱਧੂ ਮੂਸੇਵਾਲਾ ਅਤੇ ਸਵਰਨ ਸਿੰਘ ਟਹਿਣਾ ਦੇ ਵਿਵਾਦ ਉਪਰ ਬੋਲੇ ਜੋਗਿੰਦਰ ਵਾਸੀ

Uncategorized

ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਉਨ੍ਹਾਂ ਦੇ ਬਹੁਤ ਸਾਰੇ ਗਾਣੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਅਤੇ ਅੱਜਕੱਲ੍ਹ ਉਨ੍ਹਾਂ ਦੀ ਮੂਸੇ ਟੇਪ ਦੇ ਗਾਣੇ ਰਿਲੀਜ਼ ਹੋ ਰਹੇ ਹਨ।ਜਿਸ ਵਿੱਚ ਪਿਛਲੇ ਦਿਨੀਂ ‘ਦੋ ਸੌ ਪਚੱਨਵੇ’ ਗੀਤ ਰਿਲੀਜ਼ ਹੋਇਆ ਸੀ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਇਸ ਗੀਤ ਨੂੰ ਪਸੰਦ ਕੀਤਾ ਪਰ ਕੁਝ ਲੋਕ ਅਜਿਹੇ ਹਨ, ਜੋ ਕਿ ਸਿੱਧੂ ਮੂਸੇ ਵਾਲੇ ਦੇ ਵਿਰੋਧ ਵਿਚ ਬੋਲ ਰਹੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇ ਵਾਲੇ ਦੇ ਵਿਰੋਧੀ ਅਕਸਰ ਹੀ ਉਨ੍ਹਾਂ ਦੇ ਖ਼ਿਲਾਫ਼ ਕੁਝ

ਅਜਿਹੀਆਂ ਗੱਲਾਂ ਬੋਲਦੇ ਹਨ।ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦਾ ਜਵਾਬ ਵੀ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਨਾਲ ਹੀ ਪੰਜਾਬੀ ਪੱਤਰਕਾਰ ਸਵਰਨ ਟਿਵਾਣਾ ਨੇ ਆਪਣੇ ਸ਼ੋਅ ਚੱਜ ਦਾ ਵਿਚਾਰ ਵਿੱਚ ਸਿੱਧੂ ਮੂਸੇਵਾਲੇ ਵਾਰੇ ਕੁਝ ਅਜਿਹੀਆਂ ਗੱਲਾਂ ਕਹੀਅਾਂ ਸੀ ਜੋ ਕਿ ਸਿੱਧੂ ਮੂਸੇ ਵਾਲੇ ਦੇ ਖ਼ਿਲਾਫ਼ ਸਨ ਅਤੇ ਹੁਣ ਜੋ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ ਆਇਆ ਹੈ।ਉਸ ਵਿਚ ਸਵਰਨ ਟਿਵਾਣਾ ਦੇ ਸ਼ੋਅ ਚੱਜ ਦਾ ਬਾਜ਼ਾਰ ਨੂੰ ਟਾਰਗੇਟ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੋਰ ਵੀ ਵਿਵਾਦ ਛਿੜ ਰਿਹਾ ਹੈ।ਇਕ ਪਾਸੇ ਸਿੱਧੂ ਮੂਸੇਵਾਲੇ ਦੇ ਫੈਨਜ਼

ਬਹੁਤ ਖੁਸ਼ ਹਨ ਕਿ ਸਿੱਧੂ ਮੂਸੇਵਾਲੇ ਵੱਲੋਂ ਉਨ੍ਹਾਂ ਦੇ ਵਿਰੋਧੀਆਂ ਨੂੰ ਤੁਰੰਤ ਹੀ ਜਵਾਬ ਦੇ ਦਿੱਤਾ ਜਾਂਦਾ ਹੈ। ਪਰ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਵਿਰੋਧੀ ਕਾਫੀ ਜ਼ਿਆਦਾ ਨਾਰਾਜ਼ ਦਿਖਾਈ ਦਿੰਦੇ ਹਨ।ਪਰ ਇਸੇ ਦੌਰਾਨ ਜੋਗਿੰਦਰ ਬਾਸੀ ਸ਼ੋਅ ਦੇ ਹੋਸਟ ਜੋਗਿੰਦਰ ਬਾਸੀ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ। ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੀ ਉਹ ਦਿਲੋਂ ਸਪੋਰਟ ਕਰਦੇ ਹਨ,ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਅਜਿਹਾ ਨੌਜਵਾਨ ਹੈ। ਜਿਸ ਨੇ ਆਪਣੇ ਮਿਹਨਤ ਦੇ ਦਮ ਤੇ ਆਪਣਾ ਨਾਮ ਕਮਾਇਆ ਹੈ ਉਸ ਨੇ ਕੋਈ ਨਸ਼ਾ ਨਹੀਂ ਵੇਚਿਆ,ਜਿਸ ਦੇ ਆਧਾਰ ਉੱਤੇ ਉਹ ਅਮੀਰ ਹੋਇਆ ਹੈ। ਇਸ ਤੋਂ ਇਲਾਵਾ ਦੀ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਅਤੇ ਉਨ੍ਹਾਂ

 

ਪੱਤਰਕਾਰਾਂ ਨੂੰ ਵੀ ਜਵਾਬ ਦਿੱਤਾ(ਜਿਹੜੇ ਸਿੱਧੂ ਮੂਸੇ ਵਾਲੇ ਦੇ ਖ਼ਿਲਾਫ਼ ਬੋਲਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੱਤਰਕਾਰਾਂ ਨੂੰ ਸਿੱਧੂ ਮੂਸੇ ਵਾਲੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ,ਕਿਉਂਕਿ ਉਹ ਬਹੁਤ ਸਾਰੇ ਨੌਜਵਾਨਾਂ ਨੂੰ ਮਿਹਨਤ ਦੇ ਰਾਹ ਤੇ ਲੈ ਕੇ ਜਾ ਰਹੇ ਹਨ।

Leave a Reply

Your email address will not be published. Required fields are marked *