ਦਿੱਲੀ ਬਾਰਡਰ ਉੱਪਰ ਖਡ਼੍ਹੀਆਂ ਦੋ ਤਿੰਨ ਫੁੱਟ ਪਾਣੀ ,ਵੇਖੋ ਕਿੰਨਾ ਹਲਾਤਾਂ ਦੇ ਵਿੱਚ ਹਨ ਕਿਸਾਨ

Uncategorized

ਮੀਂਹ ਪੈਣ ਨਾਲ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਦਿੱਲੀ ਬੈਠਵੇਂ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧੀਆ ਹਨ।ਕਿਉਂਕਿ ਦਿੱਲੀ ਵਿਚ ਬਹੁਤ ਭਾਰੀ ਮੀਂਹ ਪਿਆ, ਜਿਸ ਕਾਰਨ ਦਿੱਲੀ ਦੀਆਂ ਸੜਕਾਂ ਉੱਤੇ ਕਰੀਬ ਦੋ ਫੁੱਟ ਪਾਣੀ ਖੜ੍ਹ ਗਿਆ ਹੈ।ਜਿਸ ਕਾਰਨ ਦਿੱਲੀ ਵਿੱਚ ਧਰਨਾ ਲਗਾਈ ਬੈਠੇ ਹੋਏ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸਾਨ ਟਰਾਲੀਆਂ ਵਿੱਚ ਬੈਠੇ ਹੋਏ ਹਨ।ਪਰ ਹੇਠਾਂ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ, ਕਿਉਂਕਿ ਬਹੁਤ ਸਾਰਾ ਪਾਣੀ ਖਡ਼੍ਹਾ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ

ਇਹ ਟਰਾਲੀਆਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਬੈਠੇ ਹੋਏ ਹਨ ਜੋ ਕਿ ਭੁੱਖ ਦੇ ਸਤਾਏ ਹੋਏ ਹਨ। ਕਿਉਂਕਿ ਮੀਂਹ ਜ਼ਿਆਦਾ ਪੈਣ ਨਾਲ ਪਾਣੀ ਜ਼ਿਆਦਾ ਖੜ੍ਹ ਗਿਆ।ਜਿਸ ਕਾਰਨ ਉਹ ਟਰਾਲੀਆਂ ਤੋਂ ਬਾਹਰ ਜਾ ਕੇ ਲੰਗਰ ਤਕ ਨਹੀਂ ਪਹੁੰਚ ਸਕੇ।ਹੁਣ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਨ੍ਹਾਂ ਬਜ਼ੁਰਗ ਬਾਬਿਆਂ ਤੱਕ ਭੋਜਨ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਵੀਡੀਓਜ਼ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਟਰਾਲੀਆਂ ਦੇ ਟਾਇਰ ਪਾਣੀ ਦੇ ਵਿਚ ਡੁੱਬ ਚੁੱਕੇ ਹਨ। ਕਿਸਾਨ ਕਾਫੀ ਮੁਸ਼ਕਿਲਾਂ ਦਾ

ਸਾਹਮਣਾ ਕਰਦੇ ਹੋਏ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਮੁਸ਼ਕਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਇਨ੍ਹਾਂ ਮੁਸ਼ਕਲਾਂ ਨੂੰ ਆਸਾਨੀ ਨਾਲ ਸਹਿ ਸਕਦੇ ਹਨ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਉਹ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਰਹਿਣਗੇ ਅਤੇ ਉਸ ਤੋਂ ਬਾਅਦ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ।ਸੋ ਅਜਿਹੀਆਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਕਿਸਾਨਾਂ ਦੀ ਚੰਗੀ ਸਿਹਤ ਦੀ ਦੁਆ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ

ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ।

Leave a Reply

Your email address will not be published. Required fields are marked *