ਵੇਖੋ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਅੰਦਰੋਂ ਕਮਰੇ ਅਤੇ ਕੀ ਹਨ ਪਿੰਡ ਦੇ ਲੋਕਾਂ ਦੇ ਵਿਚਾਰ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੁਸੇਵਾਲਾ ਜਿਨ੍ਹਾਂ ਦੀ ਹਵੇਲੀ ਉਨ੍ਹਾਂ ਦੇ ਪਿੰਡ ਮੂਸੇਵਾਲੇ ਵਿਖੇ ਬਣ ਰਹੀ ਹੈ।ਅਕਸਰ ਹੀ ਬਹੁਤ ਸਾਰੇ ਲੋਕ ਉਨ੍ਹਾਂ ਦੀ ਹਵੇਲੀ ਨੂੰ ਵੇਖਣ ਲਈ ਆਉਂਦੇ ਹਨ ਅਤੇ ਸਿੱਧੂ ਮੂਸੇ ਵਾਲੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਅਜਿਹਾ ਗਾਇਕ ਹੈ, ਜਿਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਜਗ੍ਹਾ ਬਣਾਈ ਹੈ। ਅੱਜ ਤਕ ਕਿਸੇ ਵੀ ਕਲਾਕਾਰ ਵੱਲੋਂ ਇੰਨੇ ਵੱਡੇ ਪੱਧਰ ਉੱਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਨਹੀਂ ਬਣਾਈ ਗਈ। ਕਿਉਂਕਿ ਸਿੱਧੂ ਮੂਸੇਵਾਲੇ ਵਿਚ ਉਨ੍ਹਾਂ ਦੀ ਕਲਾ ਦੇ ਨਾਲ ਨਾਲ ਉਨ੍ਹਾਂ ਦਾ ਸੁਭਾਅ ਵੀ ਬਹੁਤ ਸਾਰੇ ਲੋਕਾਂ ਨੂੰ

ਪਸੰਦ ਆਉਂਦਾ ਹੈ।ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਵੱਲੋਂ ਗਾਣੇ ਗਾਏ ਜਾਂਦੇ ਹਨ ਉਨ੍ਹਾਂ ਦੇ ਬੋਲ ਲੋਕਾਂ ਨੂੰ ਪਸੰਦ ਆਉਂਦੇ ਹਨ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਉਹ ਸਮਾਜ ਵਿੱਚ ਵਿਚਰਦੇ ਹਨ, ਉਸ ਅੰਦਾਜ਼ ਨੂੰ ਵੀ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਅਕਸਰ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਕਾਫ਼ੀ ਲੰਬੇ ਸਮੇਂ ਤੋਂ ਉਨ੍ਹਾਂ ਦੀ ਇਹ ਹਵੇਲੀ ਤਿਆਰ ਕੀਤੀ ਜਾ ਰਹੀ ਹੈ ਅਤੇ ਇੱਥੇ ਕੰਮ ਕਰਨ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਇਸ ਹਵੇਲੀ ਨੂੰ ਤਿਆਰ ਹੋਣ ਲਈ ਕੁਝ ਸਾਲ ਲੱਗ ਜਾਣਗੇ।ਕਾਫ਼ੀ ਜ਼ਿਆਦਾ ਮਜ਼ਦੂਰ ਇਸ ਹਵੇਲੀ ਵਿੱਚ ਕੰਮ

ਕਰਨ ਲੱਗੇ ਹੋਏ ਹਨ।ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਜਦੋਂ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਨਾਲ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਦੇ ਹਨ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਪਿੰਡ ਦੇ ਲੋਕਾਂ ਨਾਲ ਵਿਚਰਦਾ ਹੈ। ਭਾਵ ਉਨ੍ਹਾਂ ਦੇ ਮਨ ਵਿੱਚ ਕੋਈ ਵੀ ਗਰੂਰ ਨਹੀਂ ਹੈ ਕਿ ਉਹ ਕਾਫੀ ਜ਼ਿਆਦਾ ਚੜ੍ਹਾਈ ਕਰ ਚੁੱਕੇ ਹਨ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿੱਧੂ ਉੱਤੇ ਮਾਣ ਹੈ, ਕਿਉਂਕਿ ਉਸ ਦੇ ਕਾਰਨ ਹੀ

ਉਨ੍ਹਾਂ ਦੇ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਰੁਸ਼ਨਾਇਆ ਹੈ ਅਤੇ ਬੌਲੀਵੁੱਡ ਵਾਲੇ ਵੀ ਅੱਜਕੱਲ੍ਹ ਉਨ੍ਹਾਂ ਦੇ ਪਿੰਡ ਆਉਣ ਲੱਗੇ ਹਨ।

Leave a Reply

Your email address will not be published. Required fields are marked *