ਇਨ੍ਹਾਂ ਬੱਚਿਆਂ ਦੀ ਉਮਰ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ,ਵੇਖੋ ਰੱਬ ਦਾ ਕਿੱਡਾ ਵੱਡਾ ਕਹਿਰ

Uncategorized

ਜਦੋਂ ਕਿਸੇ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਸਮੇਂ ਉਸ ਦੇ ਮਾਪਿਆਂ ਨੂੰ ਉਮੀਦ ਹੁੰਦੀ ਹੈ ਕਿ ਇਹ ਬੱਚਾ ਵੱਡਾ ਹੋ ਕੇ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਉਨ੍ਹਾਂ ਦਾ ਸਹਾਰਾ ਬਣੇਗਾ।ਪਰ ਹਰ ਮਾਂ ਬਾਪ ਦੀ ਇੱਛਾ ਪੂਰੀ ਨਹੀਂ ਹੋ ਪਾਉਂਦੀ ਭਾਵੇਂ ਕਿ ਉਨ੍ਹਾਂ ਦੇ ਘਰ ਵਿੱਚ ਬੱਚੇ ਜਨਮ ਲੈਂਦੇ ਹਨ ਕਈ ਵਾਰ ਇਨ੍ਹਾਂ ਬੱਚਿਆਂ ਨੂੰ ਅਜਿਹੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਉਹ ਵੱਧ ਫੁੱਲ ਨਹੀਂ ਪਾਉਂਦੇ ਅਤੇ ਵੱਡੇ ਨਹੀਂ ਹੋ ਪਾਉਂਦੇ।ਜਿਸ ਕਾਰਨ ਕਦੇ ਵੀ ਇਹ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਸਹਾਰਾ ਨਹੀਂ ਬਣ ਸਕਦੇ।ਇਸੇ ਤਰ੍ਹਾਂ ਦਾ ਇੱਕ ਮਾਮਲਾ ਡੱਬਵਾਲੀ ਤੋਂ ਅਬੋਹਰ ਜਾਂਦੇ ਰੋਡ ਤੇ ਸਥਿਤ ਪਿੰਡ ਘੁਮਿਆਰਾ ਦੇਸ਼ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ

ਲਖਬੀਰ ਸਿੰਘ ਨਾਂ ਦਾ ਇੱਕ ਵਿਅਕਤੀ ਰਹਿੰਦਾ ਹੈ। ਉਸ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਅਤੇ ਇਨ੍ਹਾਂ ਤਿੰਨਾਂ ਬੱਚਿਆਂ ਨੂੰ ਇਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਇਹ ਵਧ ਫੁੱਲ ਨਹੀਂ ਪਾ ਰਹੇ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਉਮਰ ਪੰਦਰਾਂ ਸਾਲ, ਦੂਸਰੇ ਦੀ ਗਿਆਰਾਂ ਸਾਲ ਅਤੇ ਇਕ ਦੀ ਸੱਤ ਸਾਲ ਹੈ।ਪਰ ਦੇਖਣ ਵਿੱਚ ਇਹ ਬੱਚੇ ਦੋ ਢਾਈ ਸਾਲ ਦੀ ਲੱਗਦੇ ਹਨ।ਲਖਬੀਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਬਹੁਤ ਥਾਂਵਾਂ ਤੇ ਧੱਕੇ ਖਾਂਦੇ ਹਨ, ਪਰ ਉਨ੍ਹਾਂ ਦੇ ਬੱਚਿਆਂ ਦਾ ਇਲਾਜ ਨਹੀਂ ਹੋਇਆ। ਇਥੋਂ

ਤੱਕ ਕਿ ਉਨ੍ਹਾਂ ਦੀ ਸਾਰੀ ਕਮਾਈ ਇਨ੍ਹਾਂ ਬੱਚਿਆਂ ਉੱਤੇ ਲੱਗ ਚੁੱਕੀ ਹੈ। ਅਜੇ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਦਾ ਇਲਾਜ ਹੋ ਜਾਵੇ ਤਾਂ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ। ਦੱਸ ਦੇਈਏ ਕਿ ਲਖਵੀਰ ਸਿੰਘ ਇੱਕ ਦਿਹਾੜੀਦਾਰ ਬੰਦਾ ਹੈ। ਜੋ ਵੀ ਉਹ ਕਮਾਈ ਕਰਦਾ ਹੈ, ਉਹ ਆਪਣੇ ਬੱਚਿਆਂ ਦੇ ਇਲਾਜ ਤੇ ਲਗਾ ਦਿੰਦਾ ਹੈ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਾਫੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਇੱਥੋਂ ਤੱਕ ਕੇ ਅਜੇ ਤੱਕ ਉਨ੍ਹਾਂ ਨੂੰ

ਕੋਈ ਵੀ ਸਹਾਇਤਾ ਨਹੀਂ ਮਿਲ ਸਕੀ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ।

Leave a Reply

Your email address will not be published. Required fields are marked *