ਸਿੱਧੂ ਮੂਸੇਵਾਲੇ ਦੇ ਵਿਵਾਦ ਉਪਰ ਬੋਲਿਆ ਕਰਤਾਰ ਚੀਮਾ ,ਕਹਿ ਦਿੱਤੀ ਇਹ ਵੱਡੀ ਗੱਲ

Uncategorized

ਅੱਜਕੱਲ੍ਹ ਸਿੱਧੂ ਮੂਸੇਵਾਲੇ ਦੇ ਨਵੇਂ ਆਏ ਗਾਣੇ ‘ਦੋ ਸੌ ਪਚੱਨਵੇ’ ਦੀ ਕਾਫੀ ਜ਼ਿਆਦਾ ਤਾਰੀਫ਼ ਹੋ ਰਹੀ ਹੈ।ਲੋਕਾਂ ਦਾ ਮੰਨਣਾ ਹੈ ਕਿ ਹੁਣ ਤੱਕ ਦਾ ਸਭ ਤੋਂ ਵਧੀਆ ਗਾਣਾ ਦੋ ਸੌ ਪਚੱਨਵੇ ਹੈ ਜੋ ਸਿੱਧੂ ਮੂਸੇਵਾਲੇ ਦੀ ਕਲਮ ਦੇ ਦਮ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੀ ਕਲਮ ਵਿੱਚ ਅਜਿਹੀ ਤਾਕਤ ਹੈ ਜੋ ਦੁਨੀਆਂ ਨੂੰ ਆਪਣੇ ਪਿੱਛੇ ਲਗਾ ਸਕਦੀ ਹੈ। ਸੋ ਦੋ ਸੌ ਪਚੱਨਵੇ ਗਾਣੇ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਸਿੱਧੂ ਮੂਸੇ ਵਾਲੇ ਦੇ ਪੱਖ ਵਿੱਚ ਆਏ ਹਨ, ਜੋ ਕਿਸੇ ਸਮੇਂ ਉਨ੍ਹਾਂ ਦਾ ਵਿਰੋਧ ਕਰਿਆ ਕਰਦੇ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਤਾਰੀਫ ਕੀਤੀ

ਜਾ ਰਹੀ ਹੈ। ਇਸੇ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਕਰਤਾਰ ਚੀਮਾ ਵਲੋਂ ਵੀ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕੀਤੀ ਗਈ। ਉਹ ਰੋਜ਼ਾਨਾ ਸਪੋਕਸਮੈਨ ਚੈਨਲ ਉੱਤੇ ਇੰਟਰਵਿਊ ਦੇ ਰਹੇ ਸੀ।ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਸਿੱਧੂ ਮੂਸੇਵਾਲੇ ਦੇ ਦੋ ਸੌ ਪਚੱਨਵੇ ਗਾਣੇ ਬਾਰੇ ਸਵਾਲ ਕੀਤਾ ਤਾਂ ਕਰਤਾਰ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗਾਣੇ ਦੇ ਸਾਰੇ ਬੋਲ ਯਾਦ ਹਨ ਅਤੇ ਇਸ ਗਾਣੇ ਦੇ ਬੋਲ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਇਹ ਸਾਬਿਤ ਕਰ ਦਿੰਦੇ

ਹਨ ਕਿ ਸਿੱਧੂ ਮੂਸੇਵਾਲੇ ਦੀ ਕਲਮ ਵਿੱਚ ਅਸਲੀਅਤ ਵਿੱਚ ਜਾਨ ਹੈ ਅਤੇ ਲੋਕ ਉਨ੍ਹਾਂ ਦੀ ਕਲਮ ਦੁਆਰਾ ਲਿਖੇ ਹੋਏ ਬੋਲਾਂ ਨਾਲ ਬਹੁਤ ਪ੍ਰਭਾਵਿਤ ਹੁੰਦੇ ਹਨ।ਇਸ ਲਈ ਸਿੱਧੂ ਮੂਸੇਵਾਲੇ ਨੂੰ ਅਜਿਹੇ ਗਾਣੇ ਜ਼ਰੂਰ ਲੈ ਕੇ ਆਉਣੇ ਚਾਹੀਦੇ ਹਨ, ਜੋ ਲੋਕਾਂ ਨੂੰ ਅਸਲੀਅਤ ਬਾਰੇ ਦੱਸਣ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਲੋਕ ਵੱਡੇ ਪੱਧਰ ਉੱਤੇ ਸੁਣਦੇ ਹਨ ਤਾਂ ਉਨ੍ਹਾਂ ਨੂੰ ਅਜਿਹੇ ਗਾਣੇ ਜ਼ਰੂਰ ਲੈ ਕੇ ਆਉਣੇ ਚਾਹੀਦੇ ਹਨ। ਜਿਸ ਕਾਰਨ ਲੋਕਾਂ ਦੇ ਦਿਮਾਗ ਵਿੱਚ ਸਮਾਜ ਪ੍ਰਤੀ ਚਿੰਤਤ ਹੋਣ ਅਤੇ ਉਸ ਨੂੰ ਸੁਧਾਰਨ ਲਈ ਕੁਝ ਕੰਮ

ਕਰਨ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਵੀ ਸਿੱਧੂ ਮੂਸੇ ਵਾਲੇ ਦੇ ਸਾਰੇ ਗਾਣੇ ਸੁਣਦੇ ਹਨ ਅਤੇ ਉਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਕਾਫੀ ਜ਼ਿਆਦਾ ਪਸੰਦ ਆਉਂਦੇ ਹਨ।

Leave a Reply

Your email address will not be published. Required fields are marked *