ਤੇਜ਼ ਮੀਂਹ ਦੇ ਵਿੱਚ ਹਜ਼ਾਰਾਂ ਗੱਡੀਆਂ ਦਾ ਕਾਫਲਾ ਲੈ ਕੇ ਦਿੱਲੀ ਬਾਰਡਰ ਪਹੁੰਚਿਆ ਗੁਰਨਾਮ ਸਿੰਘ ਚੜੂਨੀ

Uncategorized

ਕਿਸਾਨੀ ਅੰਦੋਲਨ ਦੁਬਾਰਾ ਜੋਸ਼ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਕਿਸਾਨਾਂ ਵਿਚ ਇਕ ਵੱਖਰਾ ਜੋਸ਼ ਸੀ ਅਤੇ ਇਸ ਜੋਸ਼ ਕਾਰਨ ਬਹੁਤ ਸਾਰੇ ਲੋਕ ਕਿਸਾਨਾਂ ਤੋਂ ਪ੍ਰਭਾਵਿਤ ਹੋਏ ਸੀ।ਪਰ ਬਾਅਦ ਵਿੱਚ ਕੁਝ ਸਮੇਂ ਲਈ ਕਿਸਾਨੀ ਅੰਦੋਲਨ ਵਿੱਚ ਠੱਲ੍ਹ ਪਈ ਅਤੇ ਹੁਣ ਦੁਬਾਰਾ ਕਿਸਾਨਾਂ ਵਿੱਚ ਉਸੇ ਪ੍ਰਕਾਰ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।ਪਿਛਲੇ ਦਿਨੀਂ ਭਾਰੀ ਮੀਂਹ ਪੈ ਰਿਹਾ ਸੀ, ਇਸੇ ਦੌਰਾਨ ਹਰਿਆਣਾ ਤੋਂ ਬਹੁਤ ਸਾਰੀਆਂ ਗੱਡੀਆਂ ਦਾ ਕਾਫ਼ਲਾ ਕਿਸਾਨੀ ਅੰਦੋਲਨ ਵਿਚ ਪਹੁੰਚਿਆ।ਇਸ ਸਮੇਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।ਜਿਸ

ਸਮੇਂ ਕਿਸਾਨ ਆਗੂ ਗੁਰਨਾਮ ਚੜੂਨੀ ਵੀ ਇਨ੍ਹਾਂ ਕਿਸਾਨਾਂ ਦੇ ਨਾਲ ਸਨ। ਉਹ ਇਸ ਕਾਫ਼ਲੇ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੱਕ ਪਹੁੰਚੇ।ਇਸ ਸਮੇਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਅਤੇ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸੀ ਅਤੇ ਨਾਲ ਹੀ ਉਨ੍ਹਾਂ ਵੱਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ।ਇਸ ਸਮੇਂ ਕਿਸਾਨਾਂ ਦੇ ਵਿਚ ਕਾਫੀ ਜ਼ਿਆਦਾ ਜੋਸ਼ ਦੇਖਣ ਨੂੰ ਮਿਲਿਆ।ਕਿਉਂਕਿ ਭਾਰੀ ਮੀਂਹ ਦੇ ਦੌਰਾਨ ਵੀ ਕਾਫ਼ੀ ਵੱਡਾ ਕਾਫ਼ਲਾ ਦਿੱਲੀ ਦੀਆਂ ਸਰਹੱਦਾਂ ਤਕ ਪਹੁੰਚਿਆ।ਇਸ ਮੌਕੇ ਕਿਸਾਨ ਆਗੂ ਗੁਰਨਾਮ ਚੜੂਨੀ ਨਾਲ

ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਠੰਢਾ ਪੈ ਚੁੱਕਿਆ ਹੈ ਜਾਂ ਫਿਰ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ ਤਾਂ ਉਨ੍ਹਾਂ ਦੀ ਇਸ ਗਲਤਫਹਿਮੀ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਦੀਅਾਂ ਸਰਹੱਦਾਂ ਵੱਲ ਨੂੰ ਜਾਣ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਫੈਲਾ ਕੇ ਕਿਸਾਨੀ ਅੰਦੋਲਨ ਅਜੇ ਤੱਕ ਵੀ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰਵਾ

ਲਏ ਜਾਂਦੇ ਉਸ ਸਮੇਂ ਤਕ ਕਿਸਾਨੀ ਅੰਦੋਲਨ ਚਲਦਾ ਰਹੇਗਾ।

Leave a Reply

Your email address will not be published. Required fields are marked *