ਇਸ ਬਾਬੇ ਨੇ ਕੀਤੀ ਸਿੱਧੂ ਮੂਸੇਵਾਲੇ ਦੀ ਡਟ ਕੇ ਸਪੋਰਟ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼ੁਰੂ ਤੋਂ ਹੀ ਲੋਕ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਬਹੁਤ ਸਮਾਂ ਪਸੰਦ ਕਰਦੇ ਹਨ।ਪਰ ਜਦੋਂ ਤੋਂ ਮੂਸੇ ਟੇਪ ਦੇ ਗਾਣੇ ਆਉਣੇ ਸ਼ੁਰੂ ਹੋਏ ਹਨ ਤਾਂ ਉਸ ਸਮੇਂ ਤੋਂ ਲੈ ਕੇ ਬਹੁਤ ਸਾਰੇ ਲੋਕ ਸਿੱਧੂ ਮੂਸੇ ਵਾਲੇ ਦੀ ਦਿਲੋਂ ਸਪੋਰਟ ਕਰ ਰਹੇ ਹਨ,ਕਿਉਂਕਿ ਇਸ ਟੇਪ ਦੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਅਜਿਹੇ ਰਿਕਾਰਡ ਬਣਾਏ ਜੋ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ ਵਿਦੇਸ਼ਾਂ ਵਿਚ ਸਿੱਧੂ ਮੂਸੇਵਾਲੇ ਦੀ ਗੱਲਬਾਤ ਹੁੰਦੀ ਹੈ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਗਾਣੇ ਸੁਣਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਲੋਕ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ ਹਨ ਅਤੇ ਉਸ ਉੱਤੇ ਮਾਣ ਮਹਿਸੂਸ ਕਰਦੇ ਹਨ।ਇਸੇ ਤਰ੍ਹਾਂ ਦੀ

ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਸਿੱਧੂ ਮੂਸੇਵਾਲੇ ਨੂੰ ਅੱਜ ਦਾ ਚਮਕੀਲਾ ਦੱਸ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਚਮਕੀਲੇ ਤੋਂ ਵੀ ਉੱਪਰ ਜਾ ਰਿਹਾ ਹੈ।ਇਸ ਵੀਡੀਓ ਨੂੰ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਵੀ ਸਾਂਝਾ ਕੀਤਾ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ, ਜੋ ਸਿੱਧੂ ਮੂਸੇਵਾਲੇ ਦੇ ਪੱਖ ਵਿੱਚ ਅਤੇ ਉਹਨਾਂ ਦੀ ਤਾਰੀਫ ਵਿੱਚੋਂ ਕੁਮੈਂਟ ਤੇ ਕੁਮੈਂਟ ਕਰ ਰਹੇ ਹਨ।ਕਿਉਂਕਿ ਸਿੱਧੂ ਮੂਸੇ ਵਾਲੇ ਨੇ ਪੰਜਾਬੀਆਂ ਦਾ ਨਾਮ ਵੱਡੇ

ਪੱਧਰ ਉੱਤੇ ਰੌਸ਼ਨ ਕੀਤਾ ਹੈ। ਉਨ੍ਹਾਂ ਵੱਲੋਂ ਅਕਸਰ ਹੀ ਅਜਿਹੇ ਬਹੁਤ ਸਾਰੇ ਗਾਣੇ ਗਾਏ ਜਾਂਦੇ ਹਨ, ਜੋ ਅਸਲੀਅਤ ਨਾਲ ਜੁੜੇ ਹੁੰਦੇ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੀ ਪੱਗ ਬੰਨ੍ਹਣ ਅਤੇ ਮਿੱਟੀ ਨਾਲ ਜੁੜੇ ਰਹਿਣ ਦੇ ਅੰਦਾਜ਼ ਤੋਂ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦੇ ਹਨ।ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇਕ ਚਮਕਦਾ ਸਿਤਾਰਾ ਹੈ ਜਿਸ ਨੂੰ ਹੇਠਾਂ ਲਿਆਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਲੱਗ ਰਹੀ ਹੁਣ ਦੇਖਣਾ ਹੋਵੇਗਾ

ਕਿ ਸਿੱਧੂ ਮੂਸੇਵਾਲਾ ਕਦੋਂ ਤਕ ਪੰਜਾਬੀ ਇੰਡਸਟਰੀ ਉੱਪਰ ਰਾਜ ਕਰਨਗੇ

Leave a Reply

Your email address will not be published. Required fields are marked *