ਮਨੀਸ਼ਾ ਗੁਲਾਟੀ ਨੇ ਲਾਈਵ ਹੋ ਕੇ ਫੋਨ ਕੱਟਣ ਵਾਲੇ ਅਫ਼ਸਰ ਨੂੰ ਪਾਈ ਝਾੜ

Uncategorized

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਾਫ਼ੀ ਚਰਚਾ ਵਿਚ ਹਨ ਕਿਉਂਕਿ ਉਨ੍ਹਾਂ ਵੱਲੋਂ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੇ ਘਰ ਦੇ ਮਸਲੇ ਸੁਲਝਾਏ ਗਏ ਹਨ, ਜਿਸ ਬਾਰੇ ਉਹ ਲਾਈਵ ਹੋ ਕੇ ਜਾਣਕਾਰੀ ਵੀ ਦਿੰਦੇ ਹਨ। ਲੋਕਾਂ ਵੱਲੋਂ ਉਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ ਜਾ ਰਿਹਾ ਹੈ।ਪਰ ਉੱਥੇ ਹੀ ਕੁਝ ਲੋਕ ਉਨ੍ਹਾਂ ਦੇ ਕੰਮ ਨੂੰ ਨਾਪਸੰਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੀ ਸੋਚ ਹੈ ਕਿ ਮਨੀਸ਼ਾ ਗੁਲਾਟੀ ਵਲੋਂ ਰਾਜਨੀਤੀ ਵਿਚ ਜਾਣ ਲਈ ਰਸਤਾ ਸਾਫ਼ ਕੀਤਾ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿਛਲੇ ਦਿਨੀਂ ਮਨੀਸ਼ਾ ਗੁਲਾਟੀ ਲਾਈਵ ਹੋਏ। ਉਨ੍ਹਾਂ ਨੇ ਇੱਕ ਹੋਰ ਮਸਲੇ

ਬਾਰੇ ਵੀ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ, ਜਿਸ ਵਿੱਚ ਬਜ਼ੁਰਗ ਜੋੜਾ ਆਪਣਾ ਦੁਖੜਾ ਸੁਣਾ ਰਿਹਾ ਸੀ ਉਸ ਸਮੇਂ ਉਨ੍ਹਾਂ ਨੇ ਇਸ ਬਜ਼ੁਰਗ ਜੋੜੇ ਦੇ ਜ਼ਿਲ੍ਹੇ ਦੇ ਵੱਡੇ ਅਫ਼ਸਰ ਨੂੰ ਫੋਨ ਲਗਾਇਆ ਅਤੇ ਇਸ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ। ਪਰ ਉਸ ਵੱਡੇ ਅਫ਼ਸਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਅੱਜ ਛੁੱਟੀ ਹੈ।ਉਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਉਸ ਵੱਡੇ ਅਫ਼ਸਰ ਨੂੰ ਝਾੜ ਪਾਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਵੱਡਾ ਅਫ਼ਸਰ ਖ਼ੁਦ ਇਨ੍ਹਾਂ ਕੋਲ ਚੱਲ ਕੇ ਆਵੇਗਾ ਅਤੇ ਆਪਣੇ ਜ਼ਿਲ੍ਹੇ ਦੇ ਸਾਰੇ ਮਾਮਲਿਆਂ ਬਾਰੇ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਗੱਲਬਾਤ ਕੀਤੀ

ਜਿਹੜੇ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਮਨੀਸ਼ਾ ਗੁਲ੍ਹਾਟੀ ਰਾਜਨੀਤੀ ਵਿਚ ਜਾਣ ਲਈ ਆਪਣਾ ਰਸਤਾ ਸਾਫ਼ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਉਹ ਰਾਜਨੀਤੀ ਵਿਚ ਆਉਣ। ਪਰ ਉਸ ਤੋਂ ਪਹਿਲਾਂ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਜੋ ਕੁਰਸੀ ਉਨ੍ਹਾਂ ਨੂੰ ਮਿਲੀ ਹੈ ਉਸ ਦਾ ਸਦ ਉਪਯੋਗ ਕਰ ਰਹੇ ਹਨ ਅਤੇ

ਉਨ੍ਹਾਂ ਨੂੰ ਕਿਸੇ ਵੀ ਕੁਰਸੀ ਨਾਲ ਚਿਪਕੇ ਰਹਿਣ ਦੀ ਕੋਈ ਵੀ ਆਦਤ ਨਹੀਂ ਹੈ।

Leave a Reply

Your email address will not be published. Required fields are marked *