ਦੇਖੋ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਪਤੀ ਕਿੰਜ ਬਣਾਉਂਦਾ ਸੀ ਅਸ਼ਲੀਲ ਵੀਡੀਓ,ਕਿਸ ਤਰੀਕੇ ਨਾਲ ਫਸਾਉਂਦੇ ਸਨ ਕੁੜੀਆਂ ਨੂੰ ਆਪਣੇ ਜਾਲ ਵਿੱਚ

Uncategorized

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ,ਕਿਉਂਕਿ ਮੁੰਬਈ ਪੁਲੀਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਰਾਜ ਕੁੰਦਰਾ ੳੁੱਤੇ ਇਹ ਇਲਜ਼ਾਮ ਹੈ ਕਿ ਉਨ੍ਹਾਂ ਦੁਆਰਾ ਅ-ਸ਼-ਲੀ-ਲ ਫਿਲਮਾਂ ਤਿਆਰ ਕਰਵਾਈਆਂ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ ਦੇ ਐਪਸ ਉੱਤੇ ਉਨ੍ਹਾਂ ਨੂੰ ਅਪਲੋਡ ਕਰਵਾਇਆ ਜਾਂਦਾ ਹੈ।ਉਸ ਤੋਂ ਬਾਅਦ ਰਾਜ ਕੁੰਦਰਾ ਵੱਲੋਂ ਕਾਫੀ ਜ਼ਿਆਦਾ ਪੈਸਾ ਕਮਾਇਆ ਜਾ ਰਿਹਾ ਸੀ ਅਤੇ ਕਾਫੀ ਲੰਬੇ ਸਮੇਂ ਤੇ ਉਹ ਇਹ ਕੰਮ ਕਰ ਰਹੇ ਸੀ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਮੁੰਬਈ ਪੁਲੀਸ ਕੋਲ ਇਸ ਸਬੰਧੀ ਇਕ ਸ਼ਿਕਾਇਤ ਦਰਜ

ਹੋਈ ਸੀ ਕਿ ਕੁਝ ਲੜਕੀਆਂ ਨੂੰ ਗੁਮਰਾਹ ਕਰਕੇ ਉਨ੍ਹਾਂ ਤੋਂ ਅ-ਸ਼-ਲੀ-ਲ ਵੀਡੀਓਜ਼ ਬਣਵਾਈਆਂ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਐਪਸ ਦੇ ਉੱਪਰ ਅਪਲੋਡ ਕਰ ਦਿੱਤਾ ਜਾਂਦਾ ਹੈ।ਉਸ ਤੋਂ ਬਾਅਦ ਮੁੰਬਈ ਪੁਲਸ ਹਰਕਤ ਵਿਚ ਆਈ ਸੀ। ਉਨ੍ਹਾਂ ਨੇ ਇੱਕ ਗਰੋਹ ਨੂੰ ਕਾਬੂ ਵਿੱਚ ਕੀਤਾ ਸੀ।ਜਿਸ ਗਿਰੋਹ ਤੋਂ ਕਾਫੀ ਲੰਬੇ ਸਮੇਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਸੀ ਇਸ ਦੌਰਾਨ ਇਸ ਗਰੋਹ ਦੇ ਇੱਕ ਵਿਅਕਤੀ ਨੇ ਰਾਜ ਕੁੰਦਰਾ ਦਾ ਨਾਮ ਲਿਆ।ਪਰ ਉਸ ਸਮੇਂ ਮੁੰਬਈ ਪੁਲਸ ਕੋਲ ਰਾਜ ਕੁੰਦਰਾ ਦੇ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਸੀ।ਇਸ ਤੋਂ ਬਾਅਦ ਲਗਾਤਾਰ ਛਾਣਬੀਣ ਹੁੰਦੀ ਰਹੀ ਅਤੇ ਹੁਣ ਮੁੰਬਈ ਪੁਲੀਸ ਕੋਲ ਰਾਜ ਕੁੰਦਰਾ ਦੇ ਖ਼ਿਲਾਫ਼ ਸਬੂਤ

ਹਨ,ਜਿਸ ਦੇ ਆਧਾਰ ਉੱਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਾਜ ਕੁੰਦਰਾ ਨੂੰ ਮੁੰਬਈ ਪੁਲੀਸ ਨੇ ਪੁੱਛ ਗਿੱਛ ਲਈ ਬੁਲਾਇਆ ਸੀ।ਇਸੇ ਪੁੱਛਗਿੱਛ ਤੋਂ ਬਾਅਦ ਰਾਜ ਕੁੰਦਰਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਹੁਣ ਉਹ ਜੇਲ੍ਹ ਵਿੱਚ ਹਨ।ਮੁੰਬਈ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਦੇ ਖ਼ਿਲਾਫ਼ ਪੱਕੇ ਸਬੂਤ ਹਨ, ਜਿਸ ਦੇ ਆਧਾਰ ਉੱਤੇ ਉਨ੍ਹਾਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਛਾਣਬੀਣ ਕੀਤੀ ਜਾ ਰਹੀ ਹੈ

ਆਉਣ ਵਾਲੇ ਸਮੇਂ ਵਿਚ ਜੋ ਵੀ ਗੱਲਬਾਤ ਸਾਹਮਣੇ ਆਵੇਗੀ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *