ਬੰਦੇ ਤਾਂ ਕਾਰਨ ਲੱਗੇ ਸਨ ਸੰਸਕਾਰ ਉੱਪਰੋਂ ਆ ਗਈ ਮੀਂਹ ਹਨ੍ਹੇਰੀ ,ਦੇਖੋ ਫਿਰ ਪਿੰਡ ਵਾਲਿਆਂ ਨੇ ਕੀ ਕੀਤਾ

Uncategorized

ਇਕ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਪਿੰਡਾਂ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਜਾ ਰਿਹਾ ਹੈ।ਪਿੰਡਾਂ ਵਿੱਚ ਹਰ ਮੁੱਢਲੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਕਿਸੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿਚ ਕੁਝ ਵਿਅਕਤੀ ਇਕ ਮ੍ਰਿਤਕ ਦੇਹ ਦਾ ਦਾਹ ਸੰਸਕਾਰ ਕਰ ਰਹੇ ਸੀ।ਪਰ ਇਸੇ ਦੌਰਾਨ ਬਹੁਤ ਤੇਜ਼ ਮੀਂਹ ਆ ਜਾਂਦਾ ਹੈ ਉਸ ਤੋਂ ਬਾਅਦ ਬਲਦੀ ਅੱਗ ਬੁਝ ਜਾਂਦੀ ਹੈ ਅਤੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਤੇ ਉਪਰ ਤਰਪਾਲਾਂ ਤਾਣੀਆਂ ਜਾਂਦੀਆਂ ਹਨ।ਉਸ ਤੋਂ ਬਾਅਦ ਪੈਟਰੋਲ ਪਾ ਕੇ ਮ੍ਰਿਤਕ

ਦੇਹ ਦਾ ਦਾਹ ਸੰਸਕਾਰ ਕੀਤਾ ਜਾਂਦਾ ਹੈ।ਸੋ ਕੁੱਲ ਮਿਲਾ ਕੇ ਪਿੰਡ ਵਾਸੀਆਂ ਵੱਲੋਂ ਬੜੀ ਮੁਸ਼ਕਿਲ ਨਾਲ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ।ਜਾਣਕਾਰੀ ਮੁਤਾਬਕ ਇਹ ਤਰਨਤਾਰਨ ਦੇ ਇੱਕ ਪਿੰਡਾਂ ਦੀਆਂ ਤਸਵੀਰਾਂ ਸੀ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਪਿੰਡਾਂ ਵਿਚ ਵਿਕਾਸ ਨਹੀਂ ਹੋ ਰਿਹਾ।ਜਿਸ ਕਾਰਨ ਇਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਜੋ ਮ੍ਰਿਤਕ ਦੇਹ ਦਾ ਦਾਹ ਸੰਸਕਾਰ ਕੀਤਾ ਗਿਆ ਸੀ।ਇਸ ਤਰ੍ਹਾਂ ਕਰਨਾ ਇਨ੍ਹਾਂ ਦੀ ਮਜਬੂਰੀ ਸੀ, ਕਿਉਂਕਿ ਇਨ੍ਹਾਂ ਦੇ ਪਿੰਡ ਵਿਚ

ਮੀਂਹ ਮੌਕੇ ਦਾ ਸਸਕਾਰ ਕਰਨ ਲਈ ਸ਼ੈੱਡ ਨਹੀਂ ਬਣਾਏ ਗਏ ਹਨ।ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਮੰਗ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਦਾ ਵਿਕਾਸ ਕੀਤਾ ਜਾਵੇ।ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਜਦੋਂ ਉਹ ਆਪਣੇ ਪਿੰਡ ਵਿੱਚ ਉਗਰਾਹੀ ਕਰ ਕੇ ਸ਼ਮਸ਼ਾਨਘਾਟ ਦੇ ਵਿੱਚ ਟਾਈਲਾਂ ਲਗਵਾ ਸਕਦੇ ਹਨ ਤਾਂ ਕਿ ਉਹ ਉਗਰਾਹੀ ਕਰ ਕੇ ਇਕ ਸ਼ੈੱਡ ਨਹੀਂ ਬਣਵਾ ਸਕਦੇ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਸਰਪੰਚ ਉੱਤੇ ਪਿੰਡ ਲਈ ਆਉਣ

ਵਾਲੀਆਂ ਗਰਾਂਟਾਂ ਖਾਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *