ਘੱਗਰ ਦੀਆਂ ਇਹ ਖੌਫਨਾਕ ਤਸਵੀਰਾਂ ਦੇਖ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ,ਹੜ੍ਹ ਦੀ ਚਿਤਾਵਨੀ ਜਾਰੀ

Uncategorized

ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਵੱਡੇ ਲੀਡਰ ਲੋਕਾਂ ਦੇ ਅੱਗੇ ਵੱਡੇ ਵਾਅਦੇ ਕਰਕੇ ਜਾਂਦੇ ਹਨ।ਪਰ ਜਦੋਂ ਉਹ ਸਰਕਾਰ ਵਿੱਚ ਆ ਜਾਂਦੇ ਹਨ ਤਾਂ ਉਸ ਤੋਂ ਬਾਅਦ ਉਹ ਆਪਣੇ ਕੀਤੇ ਹੋਏ ਵਾਅਦੇ ਭੁੱਲ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਪਾਉਂਦਾ ਅਤੇ ਆਮ ਜਨਤਾ ਨੂੰ ਹਮੇਸ਼ਾਂ ਹੀ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਖੁਦ ਹੀ ਲੱਭਣਾ ਪਿਆ ਹੈ ਇਸੇ ਤਰ੍ਹਾਂ ਨਾਲ ਘੱਗਰ ਦਰਿਆ ਦੇ ਕਿਨਾਰੇ ਜਿਹੜੇ ਪਿੰਡ ਵੱਸਦੇ ਹਨ।ਉਨ੍ਹਾਂ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ, ਕਿਉਂਕਿ ਘੱਗਰ ਦਰਿਆ ਦਾ ਪਾਣੀ ਵਧਦਾ ਜਾ ਰਿਹਾ ਹੈ।ਪਿਛਲੇ ਕਈ ਦਿਨਾਂ ਤੋਂ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ,

ਉਸ ਤੋਂ ਬਾਅਦ ਪਾਣੀ ਦਾ ਸਤਰ ਉੱਚਾ ਹੁੰਦਾ ਜਾ ਰਿਹਾ ਹੈ।ਇਸ ਕਾਰਨ ਘੱਗਰ ਦਰਿਆ ਦੇ ਨਜ਼ਦੀਕ ਜਿਹੜੇ ਖੇਤ ਲੱਗ ਰਹੇ ਹਨ ਉਨ੍ਹਾਂ ਦੇ ਮਾਲਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤਾਂ ਇੱਥੇ ਕੱਟਣੀਆਂ ਪੈ ਰਹੀਆਂ ਹਨ ਤਾਂ ਜੋ ਪਾਣੀ ਦਾ ਬੰਨ੍ਹ ਨਾ ਟੁੱਟ ਜਾਵੇ।ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਸਤਰ ਚਾਰ ਫੁੱਟ ਹੋਰ ਉੱਚਾ ਹੋ ਜਾਂਦਾ ਹੈ ਤਾਂ ਬੰਨ੍ਹ ਟੁੱਟ ਜਾਵੇਗਾ।ਉਸ ਤੋਂ ਬਾਅਦ ਇਨ੍ਹਾਂ ਦੇ ਖੇਤਾਂ ਵਿੱਚ ਪਾਣੀ ਭਰ ਜਾਵੇਗਾ।ਇਸ ਤੋਂ ਇਲਾਵਾ ਜਾਨੀ ਮਾਲੀ ਨੁਕਸਾਨ ਹੋਣ ਦੀ

ਗੁੰਜਾਇਸ਼ ਵੀ ਦੱਸੀ ਜਾ ਰਹੀ ਹੈ, ਕਿਉਂਕਿ ਘੱਗਰ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜ੍ਹਿਆ ਹੋਇਆ ਹੈ।ਜੇਕਰ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨਾ ਕੀਤੇ ਗਏ ਤਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇ।ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਇਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿਚ ਇਸ ਸਮੱਸਿਆ ਨੂੰ ਲਿਅਾੳੁਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਕਿਸੇ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਹੱਲ ਨਹੀਂ ਲੱਭਿਆ ਜਾ ਰਿਹਾ,ਜਿਸ ਕਾਰਨ ਇਨ੍ਹਾਂ ਦੀਆਂ ਮੁਸ਼ਕਲਾਂ ਕਾਫ਼ੀ ਜ਼ਿਆਦਾ ਵਧ ਚੁੱਕੀਆਂ ਹਨ ਅਤੇ ਲੋਕ ਰਾਤਾਂ ਨੂੰ ਘੱਗਰ ਦਰਿਆ ਦੇ ਕਿਨਾਰੇ ਸੌਣ ਲਈ ਮਜਬੂਰ ਹੋ

ਚੁੱਕੇ ਹਨ।ਇਨ੍ਹਾਂ ਵੱਲੋਂ ਜੋ ਇਨ੍ਹਾਂ ਤੋਂ ਬਣ ਪਾ ਰਿਹਾ ਹੈ, ਉਹ ਪ੍ਰਬੰਧ ਕੀਤੇ ਜਾ ਰਹੇ ਹਨ।ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਕੇਂਦਰ ਸਰਕਾਰ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ।

Leave a Reply

Your email address will not be published. Required fields are marked *