ਕੈਨੇਡਾ ਦੇ ਵਿੱਚ ਗੁੱਸੇ ਵਿਚ ਆਏ ਪੰਜਾਬੀ ਨੌਜਵਾਨ ਨੇ ਉਜਾੜਿਆ ਆਪਣਾ ਹੀ ਘਰ

Uncategorized

ਅੱਜਕੱਲ੍ਹ ਘਰੇਲੂ ਝਗੜੇ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ।ਜਿਸ ਕਾਰਨ ਕੁਝ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਕੈਨੇਡਾ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਪੰਜਾਬੀ ਜੋੜੇ ਨੇ ਘਰੇਲੂ ਝਗੜੇ ਦੇ ਚਲਦੇ ਆਪਣੀ ਜਾਨ ਗਵਾ ਬੈਠੇ।ਜਾਣਕਾਰੀ ਮੁਤਾਬਕ ਇਨ੍ਹਾਂ ਦਾ ਵਿਆਹ ਦੋ ਹਜਾਰ ਗਿਆਰਾਂ ਵਿੱਚ ਹੋਇਆ ਸੀ।ਪਿਛਲੇ ਦੋ ਸਾਲਾਂ ਤੋਂ ਇਹ ਕੈਨੇਡਾ ਵਿਚ ਰਹਿ ਰਹੇ ਸੀ।ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦੇ ਵਿਚਕਾਰ ਕਾਫੀ ਝਗੜਾ ਚੱਲ ਰਿਹਾ ਸੀ। ਦੋ ਮਹੀਨੇ ਪਹਿਲਾਂ ਅਜਿਹੀ ਨੌਬਤ ਆ ਗਈ ਸੀ ਕਿ ਪੁਲੀਸ ਨੂੰ ਇਨ੍ਹਾਂ ਦੇ ਘਰੇਲੂ ਮਾਮਲੇ ਨੂੰ ਸੁਲਝਾਉਣਾ ਪਿਆ ਸੀ।ਉਸ ਤੋਂ ਬਾਅਦ ਕੁਝ

ਸਮੇਂ ਲਈ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਰਹੇ,ਪਰ ਹੁਣ ਦੁਬਾਰਾ ਇਕੱਠੇ ਹੋ ਗਏ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਦੀ ਇਕ ਨੌੰ ਸਾਲ ਦੀ ਲੜਕੀ ਹੈ ਅਤੇ ਚਾਰ ਸਾਲ ਦਾ ਇੱਕ ਲੜਕਾ ਹੈ।ਜਾਣਕਾਰੀ ਮੁਤਾਬਕ ਇਨ੍ਹਾਂ ਦਾ ਝਗੜਾ ਇੰਨਾ ਜ਼ਿਆਦਾ ਵਧ ਗਿਆ ਸੀ ਕਿ ਪਤੀ ਦੁਆਰਾ ਆਪਣੀ ਪਤਨੀ ਦਾ ਕ-ਤ-ਲ ਕਰ ਦਿੱਤਾ ਗਿਆ।ਉਸ ਤੋਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।ਮ੍ਰਿਤਕ ਔਰਤ ਦਾ ਨਾਮ ਰਾਜਿੰਦਰ ਕੌਰ ਦੱਸਿਆ ਜਾ ਰਿਹਾ ਹੈ ਅਤੇ ਮ੍ਰਿਤਕ ਵਿਅਕਤੀ ਦਾ ਨਾਮ ਨਵਦੀਪ

ਸਿੰਘ ਦੱਸਿਆ ਜਾ ਰਿਹਾ ਹੈ।ਨਵਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਨਵਦੀਪ ਦਾ ਫੋਨ ਆਇਆ ਸੀ।ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਸ ਤੋਂ ਗਲਤੀ ਹੋ ਗਈ ਹੈ ਅਤੇ ਉਸ ਨੇ ਆਪਣੀ ਪਤਨੀ ਦਾ ਕ-ਤ-ਲ ਕਰ ਦਿੱਤਾ ਹੈ।ਨਾਲ ਹੀ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਉਸ ਦੇ ਬੱਚਿਆਂ ਨੂੰ ਪੰਜਾਬ ਬੁਲਾ ਕੇ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰੇ।ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ ਉਸਨੂੰ ਕੁੱਝ ਸਮਝਾ ਪਾਉਂਦੇ

ਉਸ ਤੋਂ ਪਹਿਲਾਂ ਹੀ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਚਲੀ ਗਈ।

Leave a Reply

Your email address will not be published. Required fields are marked *