ਜ਼ਮੀਨੀ ਵਿਵਾਦ ਦੇ ਚਲਦਿਆਂ ਪੁੱਤ ਨੇ ਪਿਓ ਨਾਲ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਗੁਰਦਾਸਪੁਰ ਦੇ ਜ਼ੱਫਰਵਾਲ ਪਿੰਡ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਾਰਿਆਂ ਦੀ ਰੂਹ ਕੰਬਾ ਦਿੱਤੀ ਹੈ।ਦੱਸ ਦਈਏ ਕਿ ਇੱਥੇ ਇਕੋ ਪੁੱਤਰ ਨੇ ਆਪਣੇ ਹੀ ਪਿਓ ਨੂੰ ਕਰੰਟ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਇਹ ਕੋਈ ਜ਼ਮੀਨੀ ਵਿਵਾਦ ਸੀ, ਜਿਸਦੇ ਚਲਦੇ ਪੁੱਤਰ ਨੇ ਆਪਣੇ ਪਿਓ ਦਾ ਕ-ਤ-ਲ ਕਰ ਦਿੱਤਾ।ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਆਪਣੇ ਵੱਡੇ ਪੁੱਤਰ ਕੋਲ ਅੱਜ ਚੰਡੀਗਡ਼੍ਹ ਵਿੱਚ ਰਹਿੰਦਾ ਸੀ। ਪਰ ਪਿਛਲੇ ਦਿਨੀਂ ਉਹ ਆਪਣੇ ਛੋਟੇ ਪੁੱਤਰ ਕੋਲ ਪਿੰਡ ਜਫਰਵਾਲ ਆਇਆ ਸੀ ਇੱਥੇ ਉਸ ਦੇ ਛੋਟੇ ਪੁੱਤਰ ਨੇ ਉਸ ਨੂੰ ਕਰੰਟ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ ਵਿਚ ਪਿੰਡ ਵਾਲੇ

ਲੋਕਾਂ ਨੂੰ ਕਿਹਾ ਕਿ ਉਸ ਦੇ ਪਿਤਾ ਦੇ ਸੱਪ ਲੜ ਗਿਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਅਤੇ ਵੱਡੇ ਪੁੱਤਰ ਨੂੰ ਬਿਨਾਂ ਇਸ ਦੀ ਖ਼ਬਰ ਦਿੱਤੇ ਉਸ ਨੇ ਆਪਣੇ ਪਿਓ ਦਾ ਦਾਹ ਸੰਸਕਾਰ ਕਰਵਾ ਦਿੱਤਾ। ਜਦੋਂ ਵੱਡੇ ਪੁੱਤਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੇ ਪਿਓ ਦੀ ਮੌਤ ਸੱਪ ਲੜਨ ਕਰਕੇ ਨਹੀਂ ਹੋਈ। ਉਸ ਤੋਂ ਬਾਅਦ ਉਸ ਨੇ ਪੁਲਸ ਸਟੇਸ਼ਨ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਗਈ ਅਤੇ ਇਹ ਮਾਮਲਾ ਸਾਹਮਣੇ ਆਇਆ ਕਿ ਛੋਟੇ ਪੁੱਤਰ ਨੇ ਰਾਤ ਦੇ ਸਮੇਂ ਆਪਣੇ ਪੁੱਤਰ ਨੂੰ ਕਰੰਟ ਲਗਾ ਕੇ ਉਸ ਦੀ ਹ-ਤਿ-ਆ ਕਰ ਦਿੱਤੀ।ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੇ

ਛੋਟੇ ਪੁੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਉਸ ਨਾਲ ਹੋਰ ਕੌਣ ਕੌਣ ਸ਼ਾਮਿਲ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਛਾਣਬੀਣ ਦੇ ਆਧਾਰ ਉੱਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨੇ ਸਾਰੇ ਹੀ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਇੰਨੀ ਬੇਰਹਿਮੀ

ਨਾਲ ਕਤਲ ਕੀਤਾ ਹੈ ਕਿ ਸਭ ਦੇਖਣ ਵਾਲੇ ਦੀ ਰੂਹ ਕੰਬ ਗਈ ਹੈ

Leave a Reply

Your email address will not be published. Required fields are marked *