ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਹੋਇਆ ਇਹ ਵੱਡਾ ਅਪਸ਼ਗਨ,

Uncategorized

ਅੱਜ ਨਵਜੋਤ ਸਿੰਘ ਸਿੱਧੂ ਦੀ ਤਖਤਪੋਸ਼ੀ ਤੋਂ ਪਹਿਲਾਂ ਇਕ ਅਪਸ਼ਗਨ ਹੋ ਗਿਆ।ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਤਖਤਪੋਸ਼ੀ ਦੇ ਸਮਾਗਮ ਵਿਚ ਪਹੁੰਚਣ ਦੇ ਲਈ ਇਕ ਮਿੰਨੀ ਬੱਸ ਦੇ ਵਿੱਚ ਸਵਾਰ ਹੋ ਕੇ ਕੁਝ ਲੋਕ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਏ ਸੀ,ਪਰ ਰਸਤੇ ਵਿਚ ਉਨ੍ਹਾਂ ਦਾ ਭਿਆਨਕ ਐਕਸੀਡੈਂਟ ਹੋਇਆ।ਇਸ ਵਿੱਚ ਤਿੰਨ ਮੌਤਾਂ ਹੋ ਗਈਆਂ ਅਤੇ ਕਾਫੀ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ,ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਮਿੰਨੀ ਬੱਸ ਵਿੱਚ ਬੈਠੇ ਹੋਏ ਲੋਕ ਜ਼ੀਰਾ ਸਾਈਡ ਤੋਂ ਆਏ ਸੀ ਅਤੇ ਮੋਗਾ ਦੇ ਲੁਹਾਰਾਂ ਪਿੰਡਾਂ ਵਿਚ ਪਹੁੰਚਣ ਤੋਂ ਬਾਅਦ ਇਨ੍ਹਾਂ ਦੀ ਇਸ ਬੱਸ ਦਾ

ਐਕਸੀਡੈਂਟ ਪਨਬੱਸ ਨਾਲ ਹੋ ਗਿਆ।ਮਿੰਨੀ ਬੱਸ ਦੇ ਡਰਾੲੀਵਰ ਦੀ ਮੌਕੇ ਤੇ ਮੌਤ ਹੋ ਗਈ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਤੀਹ ਤੋਂ ਚਾਲੀ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਨੌੰ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਇਨ੍ਹਾਂ ਨੂੰ ਦੂਸਰੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਇਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਸਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ;ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ

ਕਾਫੀ ਜ਼ਿਆਦਾ ਭਿਆਨਕ ਸੀ।ਇਸ ਗੱਲ ਦਾ ਅੱਜ ਤੱਕ ਪਤਾ ਨਹੀਂ ਚੱਲਿਆ ਕਿ ਕਿਸ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ।ਪਰ ਇਹ ਜਾਣਕਾਰੀ ਜ਼ਰੂਰ ਦਿੱਤੀ ਜਾ ਰਹੀ ਹੈ ਕਿ ਮਿੰਨੀ ਬੱਸ ਦਾ ਡਰਾਈਵਰ ਬੱਸ ਨੂੰ ਤੇਜ਼ ਚਲਾ ਰਿਹਾ ਸੀ।ਇਸ ਤੋਂ ਇਲਾਵਾ ਉਸ ਦਾ ਬੈਲੇਂਸ ਵਿਗੜਿਆ ਚ ਸਰਕਾਰ ਨੇ ਇਹ ਐਕਸੀਡੈਂਟ ਹੋਇਆ ਹੈ। ਬਾਕੀ ਪੁਲਸ ਪ੍ਰਸ਼ਾਸਨ ਵੱਲੋਂ ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ

ਕੀਤੀ ਜਾਵੇਗੀ।ਇਸ ਮਾਮਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ।

Leave a Reply

Your email address will not be published. Required fields are marked *